ਮੁੰਬਈ- ਅਦਾਕਾਰਾ ਕੈਟਰੀਨਾ ਕੈਫ ਤੋਂ ਬਾਅਦ ਡਿੰਪਲ ਗਰਲ ਦੀਪਿਕਾ ਪਾਦੁਕੋਣ ਵੀ 300 ਕਰੋੜ ਦੇ ਕਲੱਬ ਦੀ ਕੂਈਨ ਬਣ ਗਈ ਹੈ। ਦੀਪਿਕਾ ਪਾਦੁਕੋਣ ਦੀ ਫਿਲਮ 'ਹੈਪੀ ਨਿਊ ਈਅਰ' ਦੀਵਾਲੀ 'ਤੇ ਪ੍ਰਦਰਸ਼ਿਤ ਹੋਈ ਹੈ। ਇਹ ਫਿਲਮ ਹੁਣ ਤੱਕ ਓਵਰਸੀਜ਼ ਕਮਾਈ ਨੂੰ ਮਿਲਾ ਕੇ 370 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ।
ਇਸ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਦੀ ਫਿਲਮ 'ਚੇਨਈ ਐਕਸਪ੍ਰੈੱਸ' ਨੇ ਓਵਰਸੀਜ਼ ਕਮਾਈ ਨੂੰ ਮਿਲਾ ਕੇ 422 ਕਰੋੜ, ਜਦੋਂਕਿ 'ਯੇ ਜਵਾਨੀ ਹੈ ਦੀਵਾਨੀ' ਨੇ 311 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਤਰ੍ਹਾਂ 300 ਕਰੋੜ ਦੇ ਕਲੱਬ ਵਿਚ ਦੀਪਿਕਾ ਦੀਆਂ ਤਿੰਨ ਫਿਲਮਾਂ ਹਨ। ਕੈਟਰੀਨਾ ਕੈਫ ਦੀਆਂ ਤਿੰਨ ਫਿਲਮਾਂ 300 ਕਰੋੜ ਦੇ ਕਲੱਬ ਵਿਚ ਸ਼ਾਮਲ ਹਨ। ਕੈਟਰੀਨਾ ਕੈਫ ਦੀ ਫਿਲਮ 'ਧੂਮ 3' ਨੇ ਓਵਰਸੀਜ਼ ਮਿਲਾ ਕੇ 542 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। 'ਧੂਮ 3' ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ।
ਭੈਣ ਦੀ ਮਦਦ ਨਾਲ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ ਨਤਾਲੀ
NEXT STORY