ਮੁੰਬਈ- ਬਾਲੀਵੁੱਡ ਦੇ ਰਾਕ ਸਟਾਰ ਯਾਨੀ ਕਿ ਰਣਬੀਰ ਕਪੂਰ ਕਈ ਵਾਰੀ ਮੀਡੀਆ ਨਾਲ ਭਿੜਨ ਤੋਂ ਬਾਅਦ ਬੁੱਧਵਾਰ ਦੀ ਰਾਤ ਨੂੰ ਇਕ ਵਾਰੀ ਫਿਰ ਤੋਂ ਇਕ ਟੀ. ਵੀ. ਚੈਨਲ ਦੇ ਮੈਂਬਰ ਨਾਲ ਭਿੜ ਗਏ। ਸੂਤਰਾਂ ਦਾ ਕਹਿਣਾ ਹੈ ਕਿ ਟੀ. ਵੀ. ਕਰੂ ਬਾਂਦਰਾ 'ਚ ਰਣਬੀਰ ਕਪੂਰ ਅਤੇ ਕੈਟਰੀਨਾ ਦੇ ਨਵੇਂ ਘਰ ਦੇ ਬਾਹਰ ਉਨ੍ਹਾਂ ਦੀਆਂ ਤਸਵੀਰਾਂ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਕਰਕੇ ਰਣਬੀਰ ਦਾ ਗੁੱਸਾ 7ਵੇਂ ਆਸਮਾਨ 'ਤੇ ਚੜ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ, ''ਰਣਬੀਰ ਅਤੇ ਕੈਟਰੀਨਾ ਜਦੋਂ ਆਪਣੇ ਘਰ 'ਚ ਜਾ ਰਹੇ ਸਨ ਤਾਂ ਉਦੋਂ ਹੀ ਰਣਬੀਰ ਨੇ ਪੱਤਰਾਕਾਰਾਂ ਦੇ ਕੁਝ ਗਰੁੱਪ ਨੂੰ ਉਥੇ ਦੇਖਿਆ ਜੋ ਕਿ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਸਭ ਦੇਖ ਕੇ ਰਣਬੀਰ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੂੰ ਗਾਲਾਂ ਕੱਢਦੇ ਹੋਏ ਉਨ੍ਹਾਂ ਦੇ ਪਿੱਛੇ ਭੱਜੇ। ਹਾਲਾਂਕਿ ਉਹ ਫੜੇ ਨਹੀਂ ਜਾ ਸਕੇ ਸਨ ਪਰ ਰਣਬੀਰ ਨੂੰ ਕਰੂ ਦੇ ਕੁਝ ਉਪਕਰਣ ਮਿਲੇ ਜਿਸ 'ਚ ਕੈਮਰਾਮੈਨ ਦਾ ਬੈਗ ਪੈਕ ਚੈਨਲ ਦੀ ਕਾਰ 'ਚ ਰੱਖਿਆ ਮਿਲਿਆ ਅਤੇ ਉਹ ਉਸ ਨੂੰ ਆਪਣੇ ਨਾਲ ਲੈ ਆਏ।'' ਰਣਬੀਰ ਨੇ ਕਾਰ ਦੇ ਡਰਾਈਵ ਨੂੰ ਕਰੂ ਬੁਲਾਉਣ ਲਈ ਕਿਹਾ ਪਰ ਡਰਾਈਵਰ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ ਕੰਮ 'ਤੇ ਉਸ ਦਾ ਪਹਿਲਾ ਦਿਨ ਹੈ। ਟੀ. ਵੀ. ਕਰੂ ਦੇ ਇਕ ਕਰੀਬੀ ਸੂਤਰ ਨੇ ਦੱਸਿਆ, ''ਰਣਬੀਰ ਬਹੁਤ ਜ਼ਿਆਦਾ ਗੁੱਸੇ 'ਚ ਸਨ ਅਤੇ ਉਨ੍ਹਾਂ ਨੇ ਮੀਡੀਆ ਕਰਮਚਾਰੀਆਂ ਦੇ ਭੱਜਣ 'ਤੇ ਗਲਤ ਸ਼ਬਦਾਂ ਦੀ ਵੀ ਵਰਤੋਂ ਵੀ ਕੀਤੀ ।''
'ਪਿਆ ਬਸੰਤੀ ਰੇ' 'ਚ ਅਗੇ ਦਿਖੇਗੀ ਜ਼ਬਰਦਸਤ ਕੈਮਿਸਟਰੀ
NEXT STORY