ਮੁੰਬਈ- ਟੈਲੀਵਿਜ਼ਨ ਸ਼ੋਅ 'ਪਿਆ ਬਸੰਤੀ ਰੇ' ਦੇ ਨਿਰਮਾਤਾਵਾਂ ਨੇ ਸੀਰੀਅਲ ਦੀ ਮੁੱਖ ਜੋੜੀ ਏਲਨ ਕਪੂਰ ਅਤੇ ਅਦਾ ਖਾਨ ਨੇ ਆਪਣੀ ਆਨ-ਸਕ੍ਰੀਨ ਕੈਮਿਸਟਰੀ 'ਤੇ ਮਿਹਨਤ ਕਰਨ ਦੀ ਹਿਦਾਇਤ ਦਿੱਤੀ ਹੈ। ਇਕ ਸੂਤਰ ਨੇ ਦੱਸਿਆ, ''ਦਰਸ਼ਕ ਪਿਆ ਅਤੇ ਕਬੀਰ (ਮੁੱਖ ਜੋੜੀ) ਦੀ ਕਹਾਣੀ ਨਾਲ ਆਪਣੇ ਆਪ ਨੂੰ ਜੋੜ ਨਹੀਂ ਪਾ ਰਹੇ ਹਨ। ਇਸ ਲਈ ਸੀਰੀਅਲ ਦੇ ਨਿਰਮਾਤਾਵਾਂ ਨੇ ਉਨ੍ਹਾਂ ਨੂੰ ਆਪਣੀ ਕੈਮਿਸਟਰੀ 'ਤੇ ਕੰਮ ਕਰਨ ਨੂੰ ਕਿਹਾ ਹੈ।'' ਇਹ ਸੀਰੀਅਲ ਸੋਨੀ ਇੰਟਰਟੇਨਮੈਂਟ ਚੈਨਲ 'ਤੇ ਪ੍ਰਸਾਰਿਤ ਕੀਤਾ ਜਾਂਦਾ ਹੈ, ਜਿਸ 'ਚ ਇਸ ਸਮੇਂ ਦਿਖਾਇਆ ਜਾ ਰਿਹਾ ਹੈ ਕਿ ਪਿਆ ਅਤੇ ਕਬੀਰ ਇੱਛਾ ਦੇ ਵਿਰੁੱਧ ਇਕ ਦੂਜੇ ਨਾਲ ਵਿਆਹ ਕਰ ਲੈਂਦੇ ਹਨ। ਸੀਰੀਅਲ ਦੀ ਕਹਾÎਣੀ 'ਚ ਅੱਗੇ ਕਈ ਰੋਮਾਂਟਿਕ ਦ੍ਰਿਸ਼ ਆਉਣ ਵਾਲੇ ਹਨ। ਸੂਤਰ ਨੇ ਕਿਹਾ, ''ਆਉਣ ਵਾਲੇ ਪ੍ਰੇਮ ਦ੍ਰਿਸ਼ਾਂ 'ਚ ਉਨ੍ਹਾਂ ਦੀ ਕੈਮਿਸਟਰੀ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ। ਇਸ ਲਈ ਉਨ੍ਹਾਂ ਨੂੰ ਇਸ 'ਤੇ ਕੰਮ ਕਰਨ ਦੀ ਲੋੜ ਹੈ ਤਾਂਕਿ ਦਰਸ਼ਕ ਉਨ੍ਹਾਂ ਦੇ ਕਿਰਦਾਰਾਂ ਨਾਲ ਜੁੜ ਸਕਣ।''
ਸ਼ਾਹਰੁਖ ਦੀ 'ਹੈੱਪੀ ਨਿਊ ਈਅਰ' ਨੇ 'ਕ੍ਰਿਸ਼ 3' ਅਤੇ 'ਕਿਕ' ਨੂੰ ਵੀ ਛੱਡਿਆ ਪਿੱਛੇ
NEXT STORY