ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਦੇ ਭਾਗੀਰਥਪੁਰਾ ਇਲਾਕੇ 'ਚ ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਫੈਲੇ ਉਲਟੀਆਂ ਅਤੇ ਦਸਤ ਦੇ ਕਹਿਰ ਨੇ ਇਕ ਹੋਰ ਜਾਨ ਲੈ ਲਈ ਹੈ। 62 ਸਾਲਾ ਖੂਬਚੰਦ ਬੰਧਈਆ ਦੀ ਮੰਗਲਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ, ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਤਾਜ਼ਾ ਮਾਮਲੇ ਨੂੰ ਮਿਲਾ ਕੇ ਸਥਾਨਕ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਇਕ ਮਹੀਨੇ ਦੌਰਾਨ ਇਸ ਪ੍ਰਕੋਪ ਕਾਰਨ ਹੁਣ ਤੱਕ ਕੁੱਲ 29 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਰਿਵਾਰ ਨੇ ਲਾਏ ਗੰਭੀਰ ਦੋਸ਼
ਮ੍ਰਿਤਕ ਦੇ ਪੁੱਤਰ ਰੋਹਿਤ ਨੇ ਦੱਸਿਆ ਕਿ ਦੂਸ਼ਿਤ ਪਾਣੀ ਪੀਣ ਕਾਰਨ ਉਸ ਦੇ ਪਿਤਾ ਪਿਛਲੇ 15-20 ਦਿਨਾਂ ਤੋਂ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਇਲਾਜ ਸ਼ਹਿਰੀ ਪ੍ਰਾਇਮਰੀ ਹੈਲਥ ਸੈਂਟਰ ਤੋਂ ਚੱਲ ਰਿਹਾ ਸੀ, ਪਰ ਹਾਲਤ ਵਿਗੜਨ ਦੇ ਬਾਵਜੂਦ ਹਸਪਤਾਲ ਪ੍ਰਸ਼ਾਸਨ ਵੱਲੋਂ ਐਂਬੂਲੈਂਸ ਨਹੀਂ ਭੇਜੀ ਗਈ, ਜਿਸ ਕਾਰਨ ਉਨ੍ਹਾਂ ਨੇ ਘਰ 'ਚ ਹੀ ਦਮ ਤੋੜ ਦਿੱਤਾ।
ਕੀ ਹੈ ਮੌਤਾਂ ਦਾ ਅਸਲ ਅੰਕੜਾ?
ਜਿੱਥੇ ਸਥਾਨਕ ਲੋਕ 29 ਮੌਤਾਂ ਦਾ ਦਾਅਵਾ ਕਰ ਰਹੇ ਹਨ, ਉੱਥੇ ਹੀ ਰਾਜ ਸਰਕਾਰ ਵੱਲੋਂ ਮੱਧ ਪ੍ਰਦੇਸ਼ ਹਾਈ ਕੋਰਟ 'ਚ ਪੇਸ਼ ਕੀਤੀ ਗਈ 'ਡੇਥ ਆਡਿਟ' ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਲਾਕੇ 'ਚ 16 ਮੌਤਾਂ ਦਾ ਸਬੰਧ ਦੂਸ਼ਿਤ ਪਾਣੀ ਕਾਰਨ ਫੈਲੇ ਉਲਟੀਆਂ-ਦਸਤ ਦੇ ਪ੍ਰਕੋਪ ਨਾਲ ਹੋ ਸਕਦਾ ਹੈ।
ਜਾਂਚ 'ਚ ਹੋਏ ਵੱਡੇ ਖੁਲਾਸੇ
ਅਧਿਕਾਰੀਆਂ ਅਨੁਸਾਰ ਭਾਗੀਰਥਪੁਰਾ 'ਚ 51 ਨਲਕੂਪਾਂ (ਟਿਊਬਵੈੱਲਾਂ) ਦਾ ਪਾਣੀ ਦੂਸ਼ਿਤ ਪਾਇਆ ਗਿਆ ਹੈ, ਜਿਸ 'ਚ ‘ਈ-ਕੋਲਾਈ’ (E. coli) ਬੈਕਟੀਰੀਆ ਦੀ ਪੁਸ਼ਟੀ ਹੋਈ ਹੈ। ਇਸ ਭਿਆਨਕ ਲਾਗ ਦਾ ਮੁੱਖ ਕਾਰਨ ਨਗਰ ਨਿਗਮ ਦੀ ਪਾਈਪਲਾਈਨ 'ਚ ਲੀਕੇਜ ਹੋਣਾ ਸੀ, ਜਿਸ ਕਾਰਨ ਪੀਣ ਵਾਲੇ ਪਾਣੀ 'ਚ ਟਾਇਲਟ ਦੇ ਸੀਵਰ ਦਾ ਪਾਣੀ ਮਿਲ ਗਿਆ ਸੀ।
ਹਾਈ ਕੋਰਟ ਵੱਲੋਂ ਨਿਆਂਇਕ ਜਾਂਚ ਦੇ ਹੁਕਮ
ਇਸ ਤ੍ਰਾਸਦੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੱਧ ਪ੍ਰਦੇਸ਼ ਹਾਈ ਕੋਰਟ ਨੇ ਸਾਬਕਾ ਜੱਜ ਜਸਟਿਸ ਸੁਸ਼ੀਲ ਕੁਮਾਰ ਗੁਪਤਾ ਦੀ ਅਗਵਾਈ 'ਚ ਇਕ ਮੈਂਬਰੀ ਨਿਆਂਇਕ ਜਾਂਚ ਕਮਿਸ਼ਨ ਦਾ ਗਠਨ ਕੀਤਾ ਹੈ। ਅਦਾਲਤ ਨੇ ਕਮਿਸ਼ਨ ਨੂੰ ਨਿਰਦੇਸ਼ ਦਿੱਤੇ ਹਨ ਕਿ ਚਾਰ ਹਫ਼ਤਿਆਂ ਦੇ ਅੰਦਰ ਇਸ ਮਾਮਲੇ ਦੀ ਅੰਤਰਿਮ ਰਿਪੋਰਟ ਪੇਸ਼ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫੌਜ ਦੇ ਸਾਬਕਾ ਅਧਿਕਾਰੀ ਨਾਲ 90 ਹਜ਼ਾਰ ਦੀ ਠੱਗੀ, ਜਾਮਤਾਰਾ ਗੈਂਗ ਦੇ 3 ਮੈਂਬਰ ਕਾਬੂ
NEXT STORY