ਭਾਰਤ 'ਚ ਸੰਤ ਸ਼੍ਰੀ ਆਦਿ ਸ਼ੰਕਰ ਨੂੰ ਸਮਰਪਿਤ ਮਾਟੁੰਗਾ ਸਥਿਤ ਮੰਦਰ ਆਪਣੇ ਨਿਰਮਾਣ ਦੇ 75 ਸਾਲ ਪੂਰੇ ਕਰ ਚੁੱਕਾ ਹੈ। ਜਦੋਂ ਚੇਨਈ ਦੇ ਇਕ ਵੈਦਿਕ ਪੰਡਿਤ ਸੁਬਰਾਹਰਣਯ ਸ਼ਾਸਤਰੀਗਲ ਨੇ ਮੁੰਬਈ ਨੂੰ ਆਪਣਾ ਘਰ ਬਣਾ ਲਿਆ ਅਤੇ 1939 'ਚ ਆਪਣੇ ਇਕ ਕਮਰੇ ਦੇ ਅਪਾਰਟਮੈਂਟ 'ਚ ਲੋਕਾਂ ਨੂੰ ਚਾਰ ਵੇਦਾਂ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਸੀ, ਉਦੋਂ ਤੋਂ ਇਸ ਮੰਦਰ ਨੂੰ 'ਸ਼੍ਰੀ ਸ਼ੰਕਰ ਮਠਮ' ਕਿਹਾ ਜਾਣ ਲੱਗਿਆ ਸੀ। ਅਦਵੈਤ ਦਰਸ਼ਨ ਰਾਹੀਂ ਵੇਦਾਂ ਦੀ ਸਿੱਖਿਆ ਦੇ ਕੇ ਮੁੱਢਲੇ ਸਿਧਾਂਤ ਨਾਲ ਮਠਮ ਦਾ ਨਿਰਮਾਣ ਇਸ ਘਟਨਾ ਤੋਂ ਬਾਅਦ ਕੀਤਾ ਗਿਆ ਸੀ, ਜਦੋਂ ਪੰਡਿਤ ਸ਼ਾਸਤਰੀਗਲ ਨੂੰ ਸੁਪਨਿਆਂ 'ਚ ਵਾਰ-ਵਾਰ ਆਦਿ ਸ਼ੰਕਰ ਦਿਖਾਈ ਦਿੰਦੇ ਸਨ। ਉਹ ਉਨ੍ਹਾਂ ਨੂੰ ਵੇਦਾਂ, ਉਪਨਿਸ਼ਦਾਂ ਤੇ ਸ਼ਾਸਤਰਾਂ 'ਚ ਵਰਣਿਤ ਸਿੱਖਿਆਵਾਂ ਦਾ ਗਿਆਨ ਲੋਕਾਂ ਨੂੰ ਦੇਣ, ਉਨ੍ਹਾਂ ਨੂੰ ਸਮਝਾਉਣ ਤੇ ਵਿਵਹਾਰ 'ਚ ਲਾਗੂ ਕਰਨ ਨੂੰ ਕਿਹਾ ਕਰਦੇ ਸਨ।
ਸ਼੍ਰੀ ਨਾਰਾਇਣ ਸਵਾਮੀ ਦੀ ਪ੍ਰਧਾਨਗੀ 'ਚ ਮੌਜੂਦਾ ਮੰਦਰ ਨੂੰ ਮਈ 1978 'ਚ ਦੁਆਰਕਾ ਪੀਠਮ ਦੇ ਸ਼ੰਕਰਾਚਾਰੀਆ ਸ਼੍ਰੀ ਅਭਿਨਵ ਸਚਿਦਾਨੰਦ ਤੀਰਥ ਸਵਾਮੀ ਜੀ ਵਲੋਂ ਰੋਜ਼ਾਨਾ ਅਤੇ ਪਹਿਲਾਂ ਕੁੰਭਾਭਿਸ਼ੇਕਮ ਆਯੋਜਿਤ ਕੀਤਾ ਗਿਆ ਸੀ। ਮਠਮ ਨੇ ਮਹਾਰਾਸ਼ਟਰ ਦੇ ਪੰਢਰਪੁਰ 'ਚ ਆਪਣਾ ਖੁਦ ਦਾ ਵੈਦਿਕ ਸਿੱਖਿਆ ਕੇਂਦਰ 20 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਜਦੋਂ ਵੈਦਿਕ ਸ਼ਕ ਲੁਪਤ ਹੋਣ ਕੰਢੇ ਪਹੁੰਚ ਚੁੱਕੇ ਸਨ। ਅੱਜ ਤਕ ਇਥੋਂ 5000 ਵਿਦਿਆਰਥੀ ਵੇਦਾਂ ਦੀ ਸਿੱਖਿਆ ਹਾਸਲ ਕਰ ਚੁੱਕੇ ਹਨ ਤੇ ਹਰ ਸਾਲ 60 ਵਿਦਿਆਰਥੀ ਇਥੋਂ ਗ੍ਰੈਜੂਏਟ ਬਣਦੇ ਹਨ। ਇਥੋਂ ਦਾ ਪਾਰਟ ਟਾਈਮ ਕੋਰਸ ਸੱਤ ਸਾਲ ਦੀ ਮਿਆਦ ਦਾ ਹੈ ਅਤੇ ਵੱਖ-ਵੱਖ ਬੈਕਗਰਾਊਂਡ ਵਾਲੇ ਵਿਦਿਆਰਥੀ ਇਥੇ ਸਿੱਖਿਆ ਪ੍ਰਾਪਤੀ ਲਈ ਆਉਂਦੇ ਹਨ। ਇਥੇ ਹਰ ਰੋਜ਼ ਇਕ ਘੰਟੇ ਦੀ ਕਲਾਸ ਲਗਾਈ ਜਾਂਦੀ ਹੈ। ਅਰੁਣ ਵੈਂਕਟੇਸ਼ਵਰ (35), ਇਕ ਭਰਤੀ ਫਾਰਮ 'ਚ ਬਿਜ਼ਨੈੱਸ ਡਿਵੈੱਲਪਮੈਂਟ ਮੈਨੇਜਰ ਹਨ ਤੇ ਜਦੋਂ ਉਹ ਸੱਤਵੀਂ ਕਲਾਸ 'ਚ ਪੜ੍ਹ ਰਹੇ ਸਨ ਤਾਂ ਉਨ੍ਹਾਂ ਨੇ ਇਥੇ ਸਿੱਖਿਆ ਹਾਸਲ ਕਰਨੀ ਸ਼ੁਰੂ ਕੀਤੀ ਸੀ। ਉਹ ਕਹਿੰਦੇ ਹਨ, ''ਅਸੀਂ ਇਕ ਕਲਾਸ 'ਚ 20 ਵਿਦਿਆਰਥੀ ਹਾਂ ਅਤੇ ਹਾਲਾਂਕਿ ਅਸੀਂ ਵੇਦਾਂ ਦਾ ਉਚਾਰਣ ਸੰਸਕ੍ਰਿਤ 'ਚ ਕਰਨਾ ਸਿੱਖਦੇ ਹਾਂ, ਫਿਰ ਵੀ ਸਾਡੇ ਅਧਿਆਪਕ ਇਸ ਦਾ ਅਨੁਵਾਦ ਉਸ ਭਾਸ਼ਾ 'ਚ ਕਰਦੇ ਹਨ, ਜਿਸ 'ਚ ਸਾਨੂੰ ਸੌਖਾ ਲੱਗੇ। ਮੈਨੂੰ ਸੰਸਕ੍ਰਿਤ ਨਹੀਂ ਆਉਂਦੀ ਪਰ ਮੈਂ ਇਸ ਨੂੰ ਅੰਗਰੇਜ਼ੀ ਤੇ ਆਡੀਓ ਰਾਹੀਂ ਸਿੱਖਿਆ ਹੈ। ਮੈਂ ਸਿੱਖਿਆ ਕਿ ਲੰਬੀ ਉਮਰ ਕਿਵੇਂ ਜੀਅ ਸਕਦੇ ਹੋ ਅਤੇ ਕਿਸ ਤਰ੍ਹਾਂ ਤਸੱਲੀ ਭਰੀ ਜ਼ਿੰਦਗੀ ਜੀਅ ਸਕਦੇ ਹਾਂ।'' ਉਹ ਅੱਗੇ ਦੱਸਦੇ ਹਨ ਕਿ ਮਾਟੁੰਗਾ 'ਚ ਹਰ ਰੋਜ਼ ਵੱਖ-ਵੱਖ ਬੈਂਚਾਂ 'ਚ ਵਿਦਿਆਰਥੀ ਬਿਨਾਂ ਕਿਸੇ ਫੀਸ ਦੇ ਕਲਾਸਾਂ ਲਗਾਉਂਦੇ ਹਨ। ਮਠਮ ਹਰ ਮਹੀਨੇ 31 ਵੈਦਿਕ ਪੰਡਿਤਾਂ ਅਤੇ ਅਗਨੀਹੋਤਰੀਆਂ ਨੂੰ 5 ਹਜ਼ਾਰ ਰੁਪਏ ਦੀ ਪੈਨਸ਼ਨ ਵੀ ਦਿੰਦੇ ਹਨ। ਇਹ ਸੰਸਕ੍ਰਿਤ ਦੇ ਇਕ ਪ੍ਰਕਾਂਡ ਵਿਦਵਾਨ ਨੂੰ ਆਦਿ ਸ਼ੰਕਰ ਸਨਮਾਨ ਵੀ ਦਿੰਦਾ ਹੈ, ਜਿਸ 'ਚ 1 ਲੱਖ ਰੁਪਏ ਦੀ ਨਕਦ ਰਕਮ ਅਤੇ ਯਾਦਗਾਰੀ ਚਿੰਨ੍ਹ ਸ਼ਾਮਲ ਹੁੰਦਾ ਹੈ। ਇਸ ਮੰਦਰ 'ਚ ਪ੍ਰਧਾਨ 82 ਸਾਲਾ ਏ. ਐੱਨ. ਸ਼ੇਸ਼ਨ ਇਕ ਰਿਟਾਇਰ ਪ੍ਰੋਫੈਸਰ ਹਨ, ਜਿਹੜੇ ਇਸ ਮੰਦਰ ਨਾਲ 1943 ਤੋਂ ਜੁੜੇ ਹੋਏ ਹਨ, ਜਦੋਂ ਉਨ੍ਹਾਂ ਦੇ ਪਿਤਾ ਮਠਮ 'ਚ ਉਨ੍ਹਾਂ ਨੂੰ ਸੂਰਜ ਨਮਸਕਾਰ ਲਈ ਲਿਜਾਂਦੇ ਸਨ। ਸ਼ੇਸ਼ਨ ਕਹਿੰਦੇ ਹਨ, ''ਅਸੀਂ ਪੂਰੇ ਵਿਸ਼ਵ ਲਈ ਸ਼ਾਂਤੀ ਅਤੇ ਖੁਸ਼ਹਾਲੀ ਦੀ ਪ੍ਰਾਰਥਨਾ ਕਰਦੇ ਹਾਂ ਤੇ ਵੈਦਿਕ ਸਿੱਖਿਆ ਰਾਹੀਂ ਅਸੀਂ ਇਹ ਕੰਮ ਜਾਰੀ ਰੱਖਾਂਗੇ। ਧਾਰਮਿਕ ਸਰਗਰਮੀਆਂ ਤੋਂ ਇਲਾਵਾ ਅਸੀਂ ਗਰੀਬ ਤੇ ਕੈਂਸਰ ਪੀੜਤ ਲੋਕਾਂ ਨੂੰ ਡਾਕਟਰੀ ਸਹਾਇਤਾ, ਖਾਣਾ ਵੀ ਦਿੰਦੇ ਹਾਂ। ਅਸੀਂ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਅਤੇ ਹੋਰ ਪੜ੍ਹਾਈ ਦੀ ਸਮੱਗਰੀ ਵੀ ਵੰਡਦੇ ਹਾਂ।''