* ਅਗਿਆਨ ਪਾਪ ਹੈ। ਬਾਕੀ ਸਾਰੇ ਪਾਪ ਤਾਂ ਉਸ ਦੀ ਛਾਂ ਹਨ।
* ਅਗਿਆਨ ਰੱਬੀ ਸਰਾਪ ਹੈ, ਗਿਆਨ ਉਹ ਖੰਭ ਹਨ ਜਿਨ੍ਹਾਂ ਨਾਲ ਅਸੀਂ ਸਵਰਗ ਵਿਚ ਉੱਡਦੇ ਹਾਂ।
* ਅਗਿਆਨ ਮਨ ਦੀ ਅਜਿਹੀ ਰਾਤ ਹੈ ਜਿਸ ਵਿਚ ਨਾ ਚੰਦਰਮਾ ਹੈ ਤੇ ਨਾ ਹੀ ਤਾਰੇ ਹਨ।
* ਅਗਿਆਨੀ ਰਹਿਣ ਨਾਲੋਂ ਜਨਮ ਨਾ ਲੈਣਾ ਚੰਗਾ ਹੈ ਕਿਉਂਕਿ ਅਗਿਆਨ ਸਾਰੇ ਦੁੱਖਾਂ ਦੀ ਜੜ੍ਹ ਹੈ।
* ਅਗਿਆਨ ਹਨੇਰੇ ਵਾਂਗ ਹੈ, ਜ਼ੰਜੀਰਾਂ ਵਾਂਗ ਨਹੀਂ।
* ਜਿਥੇ ਅਗਿਆਨ ਹੈ, ਉਥੇ ਹੰਕਾਰ ਹੋ ਸਕਦਾ ਹੈ ਅਤੇ ਜਿਥੇ ਹੰਕਾਰ ਹੈ, ਉਥੇ ਹੀ ਅਗਿਆਨ ਹੋ ਸਕਦਾ ਹੈ।
* ਅਗਿਆਨ ਹੀ ਮੋਹ ਤੇ ਸਵਾਰਥ ਨੂੰ ਜਨਮ ਦਿੰਦਾ ਹੈ। ਅਗਿਆਨੀ ਲੋਕ ਜ਼ਾਲਮ ਤੇ ਕਾਇਰ ਹੁੰਦੇ ਹਨ।
* ਅਗਿਆਨ ਦੀ ਸਭ ਤੋਂ ਵੱਡੀ ਜਾਇਦਾਦ ਹੈ ਮੌਨ ਅਤੇ ਜਦੋਂ ਇਸ ਭੇਦ ਦਾ ਗਿਆਨ ਹੋ ਜਾਂਦਾ ਹੈ ਤਾਂ ਉਥੇ ਅਗਿਆਨ ਨਹੀਂ ਰਹਿ ਜਾਂਦਾ।
ਬੇਇਨਸਾਫੀ ਦਾ ਸਾਹਮਣਾ ਕਰਨਾ, ਬੇਇਨਸਾਫੀ ਦਾ ਸਮਰਥਨ ਕਰਨਾ ਹੈ
NEXT STORY