ਵਿਨੀਪੈੱਗ— ਇਹ ਅਨੋਖਾ ਮਾਮਲਾ ਹੈ ਕੈਨੇਡਾ ਦੇ ਵਿਨੀਪੈੱਗ ਦਾ, ਜਿੱਥੇ ਇਕ ਪੁਰਸ਼ ਦੀਆਂ ਛਾਤੀਆਂ ਤੋਂ ਮਾਂ ਦਾ ਦੁੱਧ ਉਤਰਦਾ ਹੈ ਅਤੇ ਉਹ ਆਪਣੇ ਬੱਚੇ ਨੂੰ ਦੁੱਧ ਪਿਲਾਉਂਦਾ ਹੈ। ਜਿਸ ਨੂੰ ਦੇਖ ਕੇ ਲੋਕਾਂ ਦੀ ਹੈਰਾਨੀ ਦਾ ਕੋਈ ਅੰਤ ਹਿਸਾਬ ਨਹੀਂ ਰਹਿੰਦਾ। ਪਰ ਹੈਰਾਨ ਹੋਣ ਦੀ ਗੱਲ ਨਹੀਂ ਹੈ। ਇਹ ਪੁਰਸ਼ ਅਸਲ ਵਿਚ ਇਕ ਮਹਿਲਾ ਸੀ ਤੇ ਉਹ ਆਪਣਾ ਲਿੰਗ ਬਦਲਵਾ ਕੇ ਪੁਰਸ਼ ਬਣੀ ਸੀ।
ਕੈਨੇਡਾ ਦੇ ਵਿਨੀਪੈੱਗ ਦੇ ਰਹਿਣ ਵਾਲੇ ਮੈਕ ਡੌਨਲਡ ਅਤੇ ਉਸ ਦੇ ਪਾਰਟਨਰ ਈਨ ਦੇ ਘਰ ਸਾਲ 2012 ਵਿਚ ਇਕ ਬੱਚਾ ਪੈਦਾ ਹੋਇਆ ਸੀ। ਇਸ ਬੱਚੇ ਨੂੰ ਜਨਮ ਵੀ ਮਹਿਲਾ ਤੋਂ ਪੁਰਸ਼ ਵਿਚ ਤਬਦੀਲ ਹੋਣ ਵਾਲੇ ਮੈਕ ਡੌਨਲਡ ਨੇ ਦਿੱਤਾ ਸੀ, ਜੋ ਕਿ ਆਪਣੇ-ਆਪ ਵਿਚ ਇਕ ਵੱਖਰੀ ਕਿਸਮ ਦਾ ਅਨੁਭਵ ਸੀ। ਜਦੋਂ ਵਾਰੀ ਆਈ ਆਪਣੇ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਦੀ ਤਾਂ ਉਹ ਇਸ ਨੂੰ ਲੈ ਕੇ ਦੁਚਿੱਤੀ ਵਿਚ ਸੀ ਕਿਉਂਕਿ ਮੈਕ ਦੀਆਂ ਛਾਤੀਆਂ ਹੁਣ ਔਰਤਾਂ ਵਾਂਗ ਨਹੀਂ ਸਨ ਪਰ ਕੁਦਰਤ ਨੂੰ ਕੋਈ ਨਹੀਂ ਬਦਲ ਸਕਦਾ ਤੇ ਉਸ ਦੀਆਂ ਪਰਿਵਰਤਿਤ ਛਾਤੀਆਂ ਵਿਚ ਵੀ ਦੁੱਧ ਉਤਰ ਆਇਆ। ਪੁਰਸ਼ ਬਣਨ ਤੋਂ ਬਾਅਦ ਵੀ ਉਹ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਵਿਚ ਥੋੜ੍ਹੀ ਹੀ ਸਹੀ ਪਰ ਸਮਰੱਥ ਸੀ। ਇਸ ਵਿਚ ਉਸ ਨੇ ਡਾਕਟਰਾਂ ਦੀ ਵੀ ਮਦਦ ਲਈ ਤੇ ਉਹ ਸਪਲੀਮੈਂਟਲ ਨਰਸਿੰਗ ਸਿਸਟਮ ਦੀ ਮਦਦ ਨਾਲ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਵਿਚ ਸਮਰੱਥ ਹੈ।
ਇਸ ਸਿਸਟਮ ਵਿਚ ਇਕ ਬੋਤਲ ਦੇ ਨਾਲ ਜੁੜੀ ਟਿਊਬ ਦੇ ਰਾਹੀਂ ਬੱਚੇ ਨੂੰ ਦੁੱਧ ਪਿਲਾਇਆ ਜਾਂਦਾ ਹੈ, ਇਸ ਦਾ ਇਕ ਹਿੱਸਾ ਮਾਂ ਦੀ ਛਾਤੀ ਦੀ ਨਿੱਪਲਾਂ ਨਾਲ ਜੁੜਿਆ ਹੁੰਦਾ ਹੈ।
ਇਸ ਪੰਜਾਬੀ ਵਕੀਲ ਨੇ ਸਿੰਗਾਪੁਰ 'ਚ ਖੱਟਿਆ ਨਾਮਣਾ, ਬਣਿਆ ਸਰਬੋਤਮ ਵਕੀਲ
NEXT STORY