ਸਿੰਗਾਪੁਰ-ਭਾਰਤੀ ਮੂਲ ਦੇ 57 ਸਾਲ ਦੇ ਵਕੀਲ ਨੂੰ ਦੱਖਣੀ-ਪਰੂਬੀ ਏਸ਼ੀਆ ਤੇ ਭਾਰਤ 'ਚੋਂ ਸਿੰਗਾਪੁਰ 'ਚ ਸਾਲ ਦਾ ਸਰਬੋਤਮ ਵਕੀਲ ਹੋਣ ਦਾ ਪੁਰਸਕਾਰ ਦਿੱਤਾ ਗਿਆ। 'ਡਰਿਊ ਐਂਡ ਨੈਪੀਅਰ' ਨਾਂ ਦੇ ਕਾਨੂੰਨ ਸੰਬੰਧੀ ਅਦਾਰੇ ਦੇ ਸੀ.ਈ.ਓ. ਦਵਿੰਦਰ ਸਿੰਘ ਨੂੰ ਉਨ੍ਹਾਂ ਵਲੋਂ ਲੜੇ ਗਏ ਮਸ਼ਹੂਰ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਸੰਬੰਧਤ ਕੇਸਾਂ ਦੇ ਸੰਬੰਧ 'ਚ ਵੀਰਵਾਰ ਦੀ ਰਾਤ ਨੂੰ ਹੋਏ ਸਮਾਗਮ ਦੌਰਾਨ 'ਏਸ਼ੀਅਨ ਲਾਯਰ ਮੈਗਜ਼ੀਨ' ਵਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਜੂਨ 2013 ਤੋਂ ਲੈ ਕੇ ਇਸ ਸਾਲ ਜੂਨ ਤੱਕ ਦੇ 12 ਮਹੀਨਿਆਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਦਿੱਤਾ ਗਿਆ। ਦਵਿੰਦਰ ਸਿੰਘ ਨੇ ਕਿਹਾ ਕਿ 'ਇਹ ਸਨਮਾਨ 'ਡਰਿਊ ਐਂਡ ਨੈਪੀਅਰ' 'ਚ ਖਾਸ ਕਰਕੇ ਮੇਰੀ ਟੀਮ 'ਚ ਕੰਮ ਕਰ ਰਹੇ ਵਧੀਆ ਵਕੀਲਾਂ ਦੀਆਂ ਕੋਸ਼ਿਸ਼ਾਂ ਤੋਂ ਬਿਨਾਂ ਸੰਭਵ ਨਹੀਂ ਸੀ। ਮੈਂ ਇਹ ਸਨਮਾਨ ਉਨ੍ਹਾਂ ਨੂੰ ਤੇ ਆਪਣਾ ਸਮਰਥਨ ਦੇਣ ਵਾਲੇ ਮੁਵੱਕਲਾਂ ਨੂੰ ਭੇਂਟ ਕਰਦਾ ਹਾਂ'। ਜ਼ਿਕਰਯੋਗ ਹੈ ਕਿ ਦਵਿੰਦਰ ਸਿੰਘ ਨੇ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ 'ਚ 1982 'ਚ ਵਕਾਲਤ ਕੀਤੀ ਤੇ ਉਸ ਤੋਂ ਬਾਅਦ 'ਡਰਿਊ ਐਂਡ ਨੈਪੀਅਰ' 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਸਿੰਗਾਪੁਰ 'ਚ ਨਿਯੁਕਤ ਕੀਤੇ ਗਏ ਸੀਨੀਅਰ ਕੌਂਸਲ ਦੀ ਪਹਿਲੀ ਬੈਂਚ ਦੇ ਮੈਂਬਰ ਸਨ।
ਇੰਡੋਨੇਸ਼ੀਆ: ਪੁਲਸ 'ਚ ਭਰਤੀ ਲਈ ਮਹਿਲਾਵਾਂ ਦੇ ਕੁਆਰੇਪਣ ਦੇ ਟੈਸਟ ਨੂੰ ਲੈ ਕੇ ਬਵਾਲ
NEXT STORY