ਲੰਡਨ-ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਦੇ ਫਰੈਂਚ ਭਾਸ਼ੀ ਲੜਾਕਿਆਂ ਦੇ ਇਕ ਸਮੂਹ ਨੇ ਫਰਾਂਸ ਦੇ ਮੁਸਲਿਮਾਂ ਨਾਲ ਦੇਸ਼ 'ਚ ਮੁਹਿੰਮ ਚਲਾਉਣ ਅਤੇ ਯੂਰਪੀਅਨ ਦੇਸ਼ ਦੀਆਂ ਸੜਕਾਂ 'ਤੇ ਅੱਤਵਾਦ ਫੈਲਾਉਣ ਲਈ ਉਕਸਾਇਆ ਹੈ। ਇਕ ਵੀਡੀਓ 'ਚ ਕਥਿਤ ਰੂਪ ਨਾਲ ਫਰਾਂਸ ਦੇ 4 ਨਕਾਬਪੋਸ਼ ਲੜਾਕਿਆਂ ਨੂੰ ਫਰਾਂਸ ਦਾ ਪਾਸਪੋਰਟ ਸਾੜਦੇ ਹੋਏ ਦਿਖਾਇਆ ਗਿਆ ਹੈ। ਇਕ ਲੜਾਕੇ ਨੇ ਫਰੈਂਚ ਭਾਸ਼ਾ 'ਚ ਕਿਹਾ ਕਿ ਅਸੀਂ ਤੁਹਾਡੇ 'ਚ ਅਤੇ ਤੁਹਾਡੇ ਪਾਸਪੋਰਟ 'ਤੇ ਭਰੋਸਾ ਨਹੀਂ ਕਰਦੇ। ਜੇਕਰ ਤੁਸੀ ਇਥੇ ਆ ਜਾਵੋਗੇ ਤਾਂ ਅਸੀਂ ਤੁਹਾਡੇ ਖਿਲਾਫ ਜੰਗ ਲੜਾਂਗੇ। ਅਬੂ ਓਸਾਮਾ ਅਲ ਫਰਾਂਸੀਸੀ ਨਾਂ ਦੇ ਇਕ ਲੜਾਕੇ ਨੇ ਕਿਹਾ ਕਿ ਜੋ ਲੋਕ ਦੂਜੇ ਦੇਸ਼ 'ਚ ਜਾ ਕੇ ਆਈ.ਐਸ. 'ਚ ਸ਼ਾਮਲ ਨਹੀਂ ਹੋ ਸਕਦੇ, ਉਹ ਫਰਾਂਸ 'ਚ ਰਹਿੰਦੇ ਹੋਏ ਮੁਹਿੰਮ ਚਲਾਈ। ਫਰਾਂਸ ਸਰਕਾਰ ਅਨੁਸਾਰ ਲਗਭਗ 1000 ਫਰਾਂਸੀਸੀਆਂ ਦੇ ਸੀਰੀਆ ਤੇ ਇਰਾਕ ਦੇ ਵਿਦਰੋਹ 'ਚ ਸ਼ਾਮਲ ਹੋਣ ਦਾ ਅੰਦਾਜ਼ਾ ਹੈ, ਜਿਨ੍ਹਾਂ 'ਚ 375 ਹਾਲ ਹੀ 'ਚ ਸ਼ਾਮਲ ਹੋਏ ਹਨ।
ਕੁਤਬ ਮੀਨਾਰ ਤੋਂ ਉੱਚਾ ਝੂਲਾ, ਦੇਵੇਗਾ ਗੋਤੇ 'ਤੇ ਗੋਤਾ (ਵੀਡੀਓ)
NEXT STORY