ਫਲੋਰੀਡਾ— ਅਮਰੀਕਾ ਦੇ ਫਲੋਰੀਡਾ ਦੇ ਆਰਲੈਂਡੋ ਵਿਚ ਛੇਤੀ ਹੀ ਦੁਨੀਆ ਦਾ ਸਭ ਤੋਂ ਵੱਡਾ ਉੱਚਾ ਝੂਲਾ ਰੋਲਰ ਕੋਸਟਰ ਰਾਈਡ ਬਣਨ ਜਾ ਰਿਹਾ ਹੈ। ਇਹ ਕੁਤਬ ਮੀਨਾਰ ਤੋਂ ਵੀ ਉੱਚਾ ਹੋਵੇਗਾ ਅਤੇ ਇਸ ਦੇ ਡਿਜ਼ਾਈਨ ਤੋਂ ਲੈ ਕੇ ਫੰਕਸ਼ਨਿੰਗ ਤੱਕ ਦਾ ਪਲਾਨ ਸਭ ਕੁਝ ਤਿਆਰ ਕਰ ਲਿਆ ਗਿਆ ਹੈ।
ਕੁਤਬ ਮੀਨਾਰ ਦੀ ਉੱਚਾਈ 100 ਫੁੱਟ ਹੈ ਜਦੋਂ ਕਿ ਇਹ ਰੋਲਰ ਕੋਸਟਰ 150 ਫੁੱਟ ਉੱਚਾ ਹੋਵੇਗਾ। ਯੂ. ਐੱਲ. ਥ੍ਰਿਲ ਰਾਈਡਜ਼ ਨੇ ਕੰਪਿਊਟਰ ਐਨੀਮੇਸ਼ਨ ਦੀ ਮਦਦ ਨਾਲ ਚਾਰ ਮਿੰਟ ਦੀ ਇਕ ਵੀਡੀਓ ਵੀ ਤਿਆਰ ਕੀਤੀ ਹੈ, ਜੋ ਲੋਕਾਂ ਨੂੰ ਅਹਿਸਾਸ ਦਿਵਾਉਣਗੇ ਕਿ ਕਿਵੇਂ ਉਹ ਝੂਲਾ ਉਨ੍ਹਾਂ ਨੂੰ ਗੋਤੇ ਤੇ ਗੋਤਾ ਦੇਵੇਗਾ। ਇਹ ਝੂਲਾ ਸਾਲ 2017 ਵਿਚ ਸ਼ੁਰੂ ਕੀਤਾ ਜਾਵੇਗਾ ਅਤੇ ਉਦੋਂ ਤੱਕ ਦਰਸ਼ਕਾਂ ਨੂੰ ਇਸ ਦੀ ਵੀਡੀਓ ਦੇਖ ਕੇ ਹੀ ਮਜ਼ੇ ਲੈਣੇ ਪੈਣਗੇ।
ਯੂਰਪ ਦੇ ਮੁਸਲਮਾਨ ਕਰ ਰਹੇ ਹਨ ਧਰਮ ਦਾ ਤਿਆਗ
NEXT STORY