ਵਾਸ਼ਿੰਗਟਨ— ਅੱਜ-ਕੱਲ ਸ਼ੋਸ਼ਲ ਮੀਡੀਆ 'ਤੇ ਵਿਦਿਆਰਥੀ ਮਿਸ਼ੇਲ ਓਬਾਮਾ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹਦੇ ਨਹੀਂ ਥੱਕ ਰਹੇ ਹਨ। ਇਸ ਦਾ ਕਾਰਨ ਉਹ ਭੋਜਨ ਹੈ, ਜੋ ਅੱਜ-ਕੱਲ੍ਹ ਮਿਸ਼ੇਲ ਓਬਾਮਾ ਦੀ ਦੇਖ-ਰੇਖ ਵਿਚ ਵਿਸਕੋਂਸਿਨ ਦੇ ਰਿਚਲੈਂਡ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਪਰੋਸਿਆ ਜਾ ਰਿਹਾ ਹੈ। ਇਸ ਭੋਜਨ ਦੀ ਗੁਣਵੱਤਾ ਨੇ ਸਾਰਿਆਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੂੰ ਇਹ ਭੋਜਨ ਬਹੁਤ ਪਸੰਦ ਆ ਰਿਹਾ ਹੈ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਲੱਗਦਾ ਹੈ ਕਿ ਇਹ ਭੋਜਨ ਉਨ੍ਹਾਂ ਦੇ ਬੱਚਿਆਂ ਲਈ ਸਿਹਤਮੰਦ ਭੋਜਨ ਹੈ।
ਮਿਸ਼ੇਲ ਓਬਾਮਾ ਨੂੰ ਸਾਲ 2010 ਤੋਂ ਸਕੂਲਾਂ ਵਿਚ ਸਿਹਤਮੰਦ ਭੋਜਨ ਦੀ ਸਹੂਲਤ ਯਕੀਨੀ ਬਣਾਉਣ ਲਈ ਰਾਸ਼ਟਰੀ ਐਂਬਲਮ ਬਣਾਇਆ ਗਿਆ ਸੀ। ਜਿਸ ਦੇ ਤਹਿਤ ਮਿਸ਼ੇਲ ਓਬਾਮਾ ਨੇ ਸਕੂਲਾਂ ਵਿਚ ਹਰ ਬੱਚੇ ਨੂੰ ਸਿਹਤਮੰਦ ਭੋਜਨ ਦੇਣਾ ਯਕੀਨੀ ਬਣਾਉਣ ਲਈ ਮੁਹਿੰਮ ਚਲਾ ਦਿੱਤੀ। ਮਿਸ਼ੇਲ ਦੀ ਮਿਹਨਤ ਦਾ ਅਸਰ ਇਹ ਹੋਇਆ ਕਿ ਬੱਚੇ ਸਕੂਲਾਂ ਵਿਚ ਖੁਸ਼ੀ ਨਾਲ ਆਉਂਦੇ ਹਨ ਤੇ ਭੋਜਨ ਦੇ ਸਮੇਂ ਖੁਸ਼ੀ ਨਾਲ ਉਹ ਭੋਜਨ ਖਾਂਦੇ ਹਨ, ਜੋ ਉਨ੍ਹਾਂ ਲਈ ਪੌਸ਼ਟਿਕ ਹੈ। ਸਾਰੇ ਬੱਚੇ ਇਹ ਜਾਣਨ ਲਈ ਉਤਾਵਲੇ ਰਹਿੰਦੇ ਹਨ ਕਿ ਮਿਸ਼ੇਲ ਓਬਾਮਾ ਨੇ ਅੱਜ ਉਨ੍ਹਾਂ ਦੀ ਥਾਲੀ ਕਿਸ ਭੋਜਨ ਨਾਲ ਸਜਾਈ ਹੋਵੇਗੀ।
ਮਾਸੂਮੀਅਤ ਦੀ ਸਜ਼ਾ ਭੁਗਤ ਰਹੇ ਨੇ ਇਹ ਬੱਚੇ! (ਦੇਖੋ ਤਸਵੀਰਾਂ)
NEXT STORY