ਨਿਊਯਾਰਕ- ਵਿਸ਼ਵ ਦੇ ਲਗਭਗ ਇਕ ਤਿਹਾਈ ਬੱਚੇ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਕੰਮ ਕਰਨ ਨੂੰ ਮਜ਼ਬੂਰ ਅਤੇ ਹਿੰਸਾ ਦਾ ਸ਼ਿਕਾਰ ਹੁੰਦੇ ਹਨ। ਅਮਰੀਕੀ ਬਾਲ ਅਧਿਕਾਰੀ ਸਮਝੌਤਾ ਦੀ 25ਵੀਂ ਵਰ੍ਹੇਗੰਢ ਮੌਕੇ ਵੀਰਵਾਰ ਨੂੰ ਜਾਰੀ ਇਕ ਰਿਪੋਰਟ ਅਨੁਸਾਰ ਵਿਸ਼ਵ ਦੇ ਇਕ ਤਿਹਾਈ ਬੱਚਿਆਂ ਦੇ ਰਖਵਾਲੇ ਉਨ੍ਹਾਂ ਨੂੰ ਹਿੰਸਾ ਦੇ ਸ਼ਿਕਾਰ ਹੋਣ ਤੋਂ ਨਹੀਂ ਬਚਾ ਪਾਉਂਦੇ।
ਬਾਲ ਵਿਕਾਸ ਲਈ ਕੰਮ ਕਰਨ ਵਾਲੀ ਅਮਰੀਕਾ 'ਚ ਸਥਿਤ ਵਿਸ਼ਵ ਸੰਸਥਾ ਨੇ 'ਸਮਾਲ ਵਾਈਸੇਜ਼ ਬਿਗ ਡ੍ਰੀਸ' ਨਾਂ ਨਾਲ ਪੰਜ ਟਾਪੂਆਂ ਦੇ 44 ਦੇਸ਼ਾਂ ਦੇ 10 ਤੋਂ 12 ਉਮਰ ਦੇ 6000 ਬੱਚਿਆਂ ਨਾਲ ਇੰਟਰਵਿਊ ਕੀਤੀ। ਇਸ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਨੂੰ ਸ਼ੁਰੂਆਤੀ ਪੜਾਅ 'ਚ 3 ਗੁਣਾ ਖਤਰਾ ਹੁੰਦਾ ਹੈ। ਘਰ ਅਤੇ ਸੜਕਾਂ ਦਾ ਖਤਰਾ ਸਿੱਖਿਆ ਤੋਂ ਵਾਂਝੇ ਰਹਿ ਜਾਣਾ ਅਤੇ ਮਜ਼ਦੂਰੀ ਕਰਨ ਲਈ ਮਜ਼ਬੂਰ ਹੋਣਾ।
ਚਾਈਲਡ ਫੰਡ ਇੰਟਰਨੈਸ਼ਨਲ (ਸੀ. ਐਫ. ਆਈ.) ਕਮਿਊਨੀਕੇਸ਼ਨ ਦੇ ਨਿਰਦੇਸ਼ਕ ਬੇਟਸੇ ਐਡਵਰਡਸ ਨੇ ਦੱਸਿਆ ਕਿ ਮਜ਼ਦੂਰੀ ਕਰਨ ਵਾਲੇ ਬੱਚਿਆਂ ਦੀ ਵੱਧਦੀ ਗਿਣਤੀ ਹੈਰਾਨ ਕਰਨ ਵਾਲੀ ਹੈ।
ਸੀ. ਐਫ. ਆਈ. ਦੇ ਪ੍ਰਧਾਨ ਅਤਰੇ ਲਿਯਨਾਮ ਗੋਰਡਡ ਨੇ ਦੱਸਿਆ ਕਿ ਜੇਕਰ ਬੱਚਿਆਂ ਦੀ ਤਰੱਕੀ ਲਈ ਬਹੁਤ ਕੰਮ ਹੋ ਚੁੱਕਾ ਹੈ ਪਰ ਅਜੇ ਵੀ ਸਾਨੂੰ ਇਕ ਲੰਮਾ ਪੈਡਾ ਤੈਅ ਕਰਨਾ ਪਵੇਗਾ। ਨਿਊਯਾਰਕ 'ਚ ਸੰਯੁਕਤ ਰਾਸ਼ਟਰ ਦੇ ਦਫਤਰ 'ਚ ਬਾਲ ਅਧਿਕਾਰਾਂ 'ਤੇ ਆਯੋਜਿਤ ਇਸ ਪ੍ਰੋਗਰਾਮ 'ਚ ਸਾਰਿਆਂ ਨੇ ਬੱਚਿਆਂ ਦੀ ਤਰਸਯੋਗ ਸਥਿਤੀ 'ਚ ਦੁਖ ਜਤਾਇਆ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਬਾਨ ਕੀ ਮੂਨ ਨੇ ਦੱਸਿਆ ਕਿ ਸਾਨੂੰ ਇਸ ਦਿਸ਼ਾ 'ਚ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨਾ ਹੋਵੇਗਾ।
ਪਾਕਿਸਤਾਨ-ਰੂਸ ਨੇ ਰੱਖਿਆ ਸਹਿਯੋਗ ਸੰਧੀ 'ਤੇ ਕੀਤੇ ਹਸਤਾਖਰ
NEXT STORY