ਇਸਲਾਮਾਬਾਦ- ਬੀਤੇ ਮਹੀਨੇ ਪਾਕਿਸਤਾਨ ਸਰਕਾਰ ਦੀ ਨੱਕ 'ਚ ਦਮ ਕਰਨ ਵਾਲੇ ਧਰਮਗੁਰੂ ਤਾਹਿਰ ਉਲ ਕਾਦਰੀ ਇਕ ਵਾਰ ਫਿਰ ਪਾਕਿਸਤਾਨ ਪਰਤ ਆਏ ਹਨ। ਇਸ ਵਾਰ ਉਹ ਨਵੀਂ ਰਣਨੀਤੀ ਤਹਿਤ ਪਾਕਿਸਤਾਨ ਸਰਕਾਰ 'ਤੇ ਦਬਾਅ ਬਣਾਉਣਗੇ। ਪਾਕਿਸਤਾਨ ਆਵਾਮੀ ਤਹਿਰੀਕ ਪਾਰਟੀ ਦੇ ਮੁਖੀ ਕਾਦਰੀ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਦੀ ਯਾਤਰਾ ਤੋਂ ਬਾਅਦ ਹਮਾਇਤ ਮੰਗਣ ਲਈ ਵਿਦੇਸ਼ ਦੌਰੇ 'ਤੇ ਗਏ ਸਨ।
ਕਾਦਰੀ ਹੁਣ ਨਵੀਂ ਰਣਨੀਤੀ ਤਹਿਤ ਪਾਕਿਸਤਾਨ ਸਰਕਾਰ 'ਤੇ ਦਬਾਅ ਬਣਾਉਣਗੇ। ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਦਰਸ਼ਨ ਕਰਨ ਦੀ ਗੱਲ ਕਹੀ ਹੈ। ਉਹ ਆਉਣ ਵਾਲੇ ਦਿਨਾਂ 'ਚ ਦੇਸ਼ਵਿਆਪੀ ਅੰਦੋਲਨ ਛੇੜਣ ਦੀ ਰਣਨੀਤੀ ਬਣਾ ਰਹੇ ਹਨ। ਕਾਦਰੀ ਦੀ ਭੱਕਰ, ਸਰਗੋਦਾ, ਸਿਆਲਕੋਟ, ਮਨਸ਼ੇਰਾ ਅਤੇ ਕਰਾਚੀ 'ਚ 23 ਨਵੰਬਰ 5, 14,21, 25 ਦਸੰਬਰ ਨੂੰ ਰੈਲੀ ਕੱਢਣ ਦੀ ਯੋਜਨਾ ਹੈ।
ਯਾਦ ਰਹੇ ਕਾਦਰੀ ਅਤੇ ਇਮਰਾਨ ਖਾਨ ਨੇ ਨਵਾਜ਼ ਸ਼ਰੀਫ ਦੇ ਖਿਲਾਫ ਰਾਜਧਾਨੀ ਇਸਲਾਮਾਬਾਦ 'ਚ ਪ੍ਰਦਰਸ਼ਨ ਕੀਤੇ ਸਨ। ਦੋਹਾਂ ਨੇਤਾਵਾਂ ਨੇ ਸ਼ਰੀਫ ਸਰਕਾਰ 'ਤੇ ਚੋਣਾਂ 'ਚ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਸੀ।
ਸੰਯੁਕਤ ਰਾਸ਼ਟਰ ਦੀ ਸ਼ਾਂਤੀ ਮੁਹਿੰਮ 'ਚ ਪੁਲਸ ਮੁਲਾਜ਼ਮ ਹੋਣਗੇ ਸ਼ਾਮਲ
NEXT STORY