ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐਨ. ਐਸ. ਸੀ.) ਨੇ ਸ਼ਾਂਤੀ ਮੁਹਿੰਮ ਅਤੇ ਵਿਸ਼ੇਸ਼ ਰਾਜਨੀਤਕ ਮਿਸ਼ਨ 'ਚ ਪੁਲਸ ਮੁਲਾਜ਼ਮਾਂ ਨੂੰ ਸ਼ਾਮਲ ਕੀਤੇ ਜਾਣ ਵਾਲੇ ਪ੍ਰਸਤਾਵ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਹੈ।
ਸੂਤਰਾਂ ਮੁਤਾਬਕ ਯੂ. ਐਨ. ਐਸ. ਸੀ. ਦੇ ਪ੍ਰਸਤਾਵ ਤਹਿਤ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮੁਹਿੰਮਾਂ ਅਤੇ ਵਿਸ਼ੇਸ਼ ਰਾਜਨੀਤਕ ਮਿਸ਼ਨ ਨੂੰ ਪੂਰਾ ਕਰਨ ਲਈ ਪੁਲਸ ਮੁਲਾਜ਼ਮਾਂ ਨੂੰ ਵੱਖ-ਵੱਖ ਹਿੱਸਿਆਂ ਦੇ ਰੂਪ 'ਚ ਜੋੜਿਆ ਗਿਆ ਹੈ।
ਅਜਿਹਾ ਮੰਨਿਆ ਗਿਆ ਹੈ ਕਿ ਇਹ ਉਪਾਅ ਸੰਘਰਸ਼ ਤੋਂ ਬਚਾਅ ਅਤੇ ਸਥਾਈ ਸ਼ਾਂਤੀ ਦੇ ਟੀਚੇ ਨੂੰ ਪੂਰਾ ਕਰਨ 'ਚ ਮਦਦ ਕਰੇਗਾ।
ਪ੍ਰੀਸ਼ਦ ਨੇ ਸੰਯੁਕਤ ਰਾਸ਼ਟਰ ਅਤੇ ਸ਼ਾਂਤੀ ਮੁਹਿੰਮਾਂ ਅਤੇ ਵਿਸ਼ੇਸ਼ ਰਾਜਨੀਤੀ ਮਿਸ਼ਨ ਦੇ ਮੁਲਾਜ਼ਮਾਂ ਵਿਚਾਲੇ ਮਜ਼ਬੂਤ ਸਹਿਯੋਗ ਅਤੇ ਕੋਆਰਡੀਨੇਸ਼ਨ ਦੇ ਮਹੱਤਵ 'ਤੇ ਜ਼ੋਰ ਦਿੱਤਾ।
ਪ੍ਰਸਤਾਵ 'ਚ ਸਾਰੇ ਦੇਸ਼ਾਂ ਤੋਂ ਜ਼ਰੂਰੀ ਕੌਸ਼ਲ, ਯੰਤਰ ਅਤੇ ਤਜ਼ਰਬੇ ਨਾਲ ਲੈੱਸ ਪੇਸ਼ੇਵਰ ਪੁਲਸ ਮੁਲਾਜ਼ਮਾਂ ਨੂੰ ਭੇਜਣ ਦੀ ਅਪੀਲ ਕੀਤੀ ਗਈ ਹੈ, ਜਿਸ ਦੇ ਜ਼ਰੀਏ ਮਿਸ਼ਨ ਨੂੰ ਪੂਰਾ ਕੀਤਾ ਜਾ ਸਕੇ।
ਆਈ.ਐਸ. ਜਿਹਾਦੀ ਨਾਲ ਵਿਆਹ ਕਰਨ ਗਈ ਲੜਕੀ ਵਾਪਸ ਪਰਤੀ
NEXT STORY