ਸਾਨ ਫਰਾਂਸਿਸਕੋ— ਅੱਜ ਦੇ ਜ਼ਮਾਨੇ ਵਿਚ ਕਿਸੇ ਦੀ ਭਲਾਈ ਕਰਨਾ ਵੀ ਖਤਰਾ ਮੋਲ ਲੈਣ ਦੇ ਬਰਾਬਰ ਹੈ ਪਰ ਕੁਝ ਦਿਲਦਾਰ ਇਨਸਾਨ ਇਨ੍ਹਾਂ ਖਤਰਿਆਂ ਦੇ ਬਾਵਜੂਦ ਵੀ ਲੋਕਾਂ ਦੀ ਮਦਦ ਕਰਦੇ ਹਨ ਉਨ੍ਹਾਂ ਦਾ ਨਤੀਜਾ ਚਾਹੇ ਕੁਝ ਵੀ ਹੋਵੇ। ਸਾਨ ਫਰਾਂਸਿਸਕੋ ਦੇ ਰਹਿਣ ਵਾਲੇ 31 ਸਾਲਾ ਬੇਨ ਸਕਵਾਰਟਜ਼ ਨੂੰ ਵੀ ਇਸ ਤਰ੍ਹਾਂ ਦਾ ਕੌੜਾ ਅਨੁਭਵ ਉਸ ਸਮੇਂ ਹੋਇਆ ਜਦੋਂ ਉਸ ਨੇ ਰਾਹ 'ਤੇ ਇਕ ਵਿਅਕਤੀ ਨੂੰ ਉਸ ਦੀ ਗਰਲਫਰੈਂਡ ਨਾਲ ਬਦਤਮੀਜੀ ਕਰਨ ਤੋਂ ਰੋਕਿਆ।
ਸਕਵਾਰਟਜ਼ ਆਪਣੀ ਗਰਲਫ੍ਰੈਂਡ ਮਿਆਕੋ ਮੂਡੀ ਅਤੇ ਇਕ ਹੋਰ ਦੋਸਤ ਨਾਲ ਪੈਦਲ ਤੁਰਦੇ ਹੋਏ ਘਰ ਜਾ ਰਿਹਾ ਸੀ। ਰਸਤੇ ਵਿਚ ਉਸ ਨੇ ਦੇਖਿਆ ਕਿ ਇਕ ਲੜਕਾ ਆਪਣੀ ਗਰਲਫਰੈਂਡ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਸਕਵਾਰਟਜ਼ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ। ਇੰਨੇਂ 'ਤੇ ਗੁੱਸੇ 'ਚ ਆਏ ਉਸ ਵਿਅਕਤੀ ਨੇ ਸਕਵਾਰਟਜ਼ ਦੇ ਪਿੱਛੇ ਪਿੱਠ 'ਤੇ ਚਾਕੂਆਂ ਨਾਲ ਤਾਬੜਤੋੜ ਵਾਰ ਕਰ ਦਿੱਤੇ। ਉਸ ਨੇ ਇਸ ਦੇ ਮੂੰਹ ਹੱਥਾਂ-ਪੈਰਾਂ 'ਤੇ ਕਈ ਵਾਰ ਕੀਤੇ ਅਤੇ ਉੱਥੋਂ ਤੱਕ ਕਿ ਉਸ ਦੇ ਫੇਫੜੇ ਪੰਚਰ ਕਰ ਦਿੱਤੇ। ਗਨੀਮਤ ਰਹੀ ਕਿ ਉਸ ਦੀ ਰੀੜ੍ਹ ਦੀ ਹੱਡੀ ਇਸ ਹਮਲੇ ਵਿਚ ਬਚ ਗਈ। ਪੁਲਸ ਅਜੇ ਵੀ ਦੋਸ਼ੀ ਦੀ ਭਾਲ ਕਰ ਰਹੀ ਹੈ।
ਸਕਵਾਰਟਜ਼ ਇਕ ਵਧੀਆ ਇਨਸਾਨ ਹੈ ਅਤੇ ਇਸ ਘਟਨਾ ਤੋਂ ਪਹਿਲਾਂ ਵੀ ਉਹ ਫਰਵਰੀ ਵਿਚ ਉਸ ਸਮੇਂ ਸੁਰਖੀਆਂ ਵਿਚ ਆ ਗਿਆ ਸੀ ਜਦੋਂ ਉਸ ਨੇ ਖਰੀਦਿਆ ਹੋਇਆ ਚੋਰੀ ਦਾ ਮੋਟਰਸਾਈਕਲ ਵਾਪਸ ਕਰ ਦਿੱਤਾ ਸੀ।
ਕਾਦਰੀ ਨਵੀਂ ਰਣਨੀਤੀ ਤਹਿਤ ਹੁਣ ਪਾਕਿਸਤਾਨ ਸਰਕਾਰ 'ਤੇ ਬਣਾਉਣਗੇ ਦਬਾਅ
NEXT STORY