ਬਾਂਦਾ- ਉੱਤਰ ਪ੍ਰਦੇਸ਼ 'ਚ ਮਹੋਬਾ ਜ਼ਿਲ੍ਹੇ ਦੇ ਅਜਨਰ ਥਾਣਾ ਖੇਤਰ ਦੇ ਲੇਵਾ ਪਿੰਡ 'ਚ ਇਕ ਮ੍ਰਿਤਕ ਦੀ ਤੇਰਹਵੀਂ ਦੌਰਾਨ ਉਸ ਦੇ ਬੇਟੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਿਚ-ਬਚਾਅ ਕਰਨ ਦੌਰਾਨ ਪਰਿਵਾਰ ਦੇ ਚਾਰ ਹੋਰ ਲੋਕ ਜ਼ਖ਼ਮੀ ਹੋਏ ਹਨ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੁਲਪਹਾੜ ਖੇਤਰ ਦੇ ਪੁਲਸ ਖੇਤਰ ਅਧਿਕਾਰੀ (ਸੀਓ) ਰਵੀਕਾਂਤ ਗੋਂਡ ਨੇ ਮੰਗਲਵਾਰ ਨੂੰ ਦੱਸਿਆ ਕਿ ਐਤਵਾਰ ਨੂੰ ਅਜਨਰ ਥਾਣਾ ਖੇਤਰ ਦੇ ਲੇਵਾ ਪਿੰਡ 'ਚ ਮ੍ਰਿਤਕ ਰਾਮਕ੍ਰਿਪਾਲ ਦੀ ਤੇਰਹਵੀਂ ਦਾ ਪ੍ਰੋਗਰਾਮ ਸੀ ਅਤੇ ਇਸੇ ਦੌਰਾਨ ਉਸ ਦੇ ਬੇਟੇ ਵਿਕਾਸ (25) ਦੀ ਪਿੰਡ ਦੇ ਕੁਝ ਲੋਕਾਂ ਨਾਲ ਕਹਾਸੁਣੀ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਵਿਕਾਸ ਟਾਇਲਟ ਲਈ ਘਰੋਂ ਬਾਹਰ ਗਿਆ, ਉਦੋਂ ਕੁਝ ਲੋਕਾਂ ਨੇ ਚਾਕੂਆਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ। ਹਸਪਤਾਲ ਲਿਜਾਂਦੇ ਸਮੇਂ ਵਿਕਾਸ ਨੇ ਦਮ ਤੋੜ ਦਿੱਤਾ। ਸੀਓ ਨੇ ਦੱਸਿਆ ਕਿ ਇਸ ਹਮਲੇ 'ਚ ਵਿਚ-ਬਚਾਅ ਕਰ ਰਹੇ ਚਾਰ ਮੈਂਬਰ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਪੱਖ ਵਲੋਂ ਅਜੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਸੁਰੱਖਿਆ ਦੀ ਦ੍ਰਿਸ਼ਟੀ ਨਾਲ ਪਿੰਡ 'ਚ ਪੁਲਸ ਫ਼ੋਰਸ ਤਾਇਨਾਤ ਹੈ ਅਤੇ ਵਿਕਾਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਆਪ' ਨੂੰ ਸੁਪਰੀਮ ਕੋਰਟ ਦਾ ਕਰਾਰਾ ਝਟਕਾ, ਨਹੀਂ ਰੋਕ ਸਕਦੇ ਪੰਜਾਬ ਕੇਸਰੀ ਦੀ ਪ੍ਰੈਸ
NEXT STORY