ਜਲੰਧਰ : ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੂੰ ਗੁਰੂ ਰਵਿਦਾਸ ਰਤਨ ਐਵਾਰਡ 2014 ਲਈ ਚੁਣਿਆ ਗਿਆ ਹੈ। ਬਾਘਾ ਨੂੰ ਇਹ ਐਵਾਰਡ ਬਾਬੂ ਜਗਜੀਵਨ ਰਾਮ ਕਲਾ ਸੰਸਕ੍ਰਿਤੀ ਅਤੇ ਸਾਹਿਤਿਕ ਅਕਾਦਮੀ ਵਲੋਂ 25 ਨਵੰਬਰ ਨੂੰ ਦਿੱਲੀ ਵਿਚ ਦਿੱਤਾ ਜਾਵੇਗਾ। ਐਵਾਰਡ ਸਮਾਗਮ ਵਿਚ ਆਰ.ਐਸ.ਐਸ. ਦੇ ਸੀਨੀਅਰ ਨੇਤਾ ਇੰਦਰੇਸ਼ ਕੁਮਾਰ, ਸਾਬਕਾ ਕੇਂਦਰੀ ਮੰਤਰੀ ਡਾ. ਸਤਿਆ ਨਾਰਾਇਣ ਜਟੀਆ, ਡਾ. ਸੰਜੇ ਪਾਸਵਾਨ ਅਤੇ ਸਾਂਸਦ ਮੈਂਬਰ ਰਾਮਦਾਸ ਅਠਾਵਲੇ ਮੁੱਖ ਰੂਪ 'ਚ ਪਹੁੰਚਣਗੇ।
ਸਮਾਗਮ ਵਿਚ ਦਲਿਤ ਚਿੰਤਕ ਸਾਹਿਤਕਾਰ ਕਲਾਕਾਰ, ਪੱਤਰਕਾਰ ਅਤੇ ਨੇਪਾਲ ਦੇ 10 ਸੰਸਦ ਮੈਂਬਰਾਂ ਦੇ ਵੀ ਪੁੱਜਣ ਦੀ ਸੰਭਾਵਨਾ ਹੈ। ਬਾਘਾ ਨੂੰ ਇਹ ਐਵਾਰਾਡ ਦਲਿਤ ਭਾਈਚਾਰੇ ਦੇ ਹੱਕਾਂ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਦਿੱਤਾ ਗਿਆ ਹੈ। ਬਾਘਾ ਨੇ ਦਲਿਤ ਵਿਦਿਆਰਥੀਆਂ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਦਿਵਾਉਣ ਵਿਚ ਅਹਿਮ ਭੂਮਿਕਾ ਅਦਾਅ ਕੀਤੀ ਹੈ। ਹਰਿਆਣਾ ਦੀ ਭਾਜਪਾ ਸਰਕਾਰ ਵੀ ਹੁਣ ਬਾਘਾ ਦੀ ਕਾਰਜਪ੍ਰਣਾਲੀ ਦਾ ਅਨੁਸਰਣ ਕਰਦੇ ਹੋਏ ਹਰਿਆਣਾ ਵਿਚ ਦਲਿਤ ਵਿਦਿਆਰਥੀਆਂ ਲਈ ਕੰਮ ਕਰਨ ਦਾ ਵਿਚਾਰ ਬਣਾ ਰਹੀ ਹੈ।
ਕਿਸਾਨਾਂ ਲਈ ਹੋਵੇ ਵੱਖਰਾ ਬਜਟ : ਬਾਦਲ (ਵੀਡੀਓ)
NEXT STORY