ਅਸਤਾਨਾ-ਰੂਸ ਦਾ ਸੋਯੂਜ਼ ਰਾਕੇਟ ਕੌਮਾਂਤਰੀ ਪੁਲਾੜ ਸਟੇਸ਼ਨ ਲਈ 3 ਨਵੇਂ ਕਰੂ ਮੈਂਬਰਾਂ ਨੂੰ ਲੈ ਕੇ ਕਜ਼ਾਕਿਸਤਾਨ ਦੇ ਬੈਕਨੂਰ ਕਾਸਮੋਡਰੋਮ ਤੋਂ ਰਵਾਨਾ ਹੋਇਆ। ਸੋਯੂਜ਼ ਜਹਾਜ਼ ਅਮਰੀਕੀ ਪੁਲਾੜ ਏਜੰਸੀ ਨਾਸਾ ਸਟੇਸ਼ਨ ਕਮਾਂਡਰ ਟੇਰੀ ਵਿਟਰਜ਼, ਰੂਸੀ ਪੁਲਾੜ ਏਜੰਸੀ ਦੇ ਐਂਟਨ ਸ਼ਖਾਪਿਲਰੋਵ ਅਤੇ ਇਟਲੀ ਦੀ ਸਮੰਥਾ ਕ੍ਰਿਸਟੋਫ੍ਰਿਟੀ ਨੂੰ ਲੈ ਕੇ ਐਤਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 2.30 ਵਜੇ ਰਵਾਨਾ ਹੋਇਆ ਸੀ। ਨਾਸਾ ਨੇ ਦੱਸਿਆ ਕਿ ਇਹ ਜਹਾਜ਼ 6 ਘੰਟਿਆਂ ਦੇ ਅੰਦਰ ਹੀ ਪੁਲਾੜ ਸਟੇਸ਼ਨ 'ਤੇ ਪਹੁੰਚ ਗਿਆ। ਕੌਮਾਂਤਰੀ ਪੁਲਾੜ ਸਟੇਸ਼ਨ 'ਚ 15 ਦੇਸ਼ ਕੰਮ ਕਰ ਰਹੇ ਹਨ। ਨਵੇਂ ਕਰੂ ਮੈਂਬਰ ਉੱਥੇ 6 ਮਹੀਨੇ ਤਕ ਰਹਿਣਗੇ।
ਨਿੱਕਾ ਜਿਹਾ ਸਿੰਘ ਤਬਲੇ ਦੀ ਥਾਪ 'ਤੇ ਗਾਉਂਦਾ ਵਾਹਿਗੁਰੂ-ਵਾਹਿਗੁਰੂ (ਵੀਡੀਓ)
NEXT STORY