ਕਹਿੰਦੇ ਨੇ ਇਕ ਬੱਚੇ ਦਾ ਬਚਪਨ ਜਿਸ ਤਰ੍ਹਾਂ ਬੀਤਿਆ ਹੋਵੇ, ਉਸੇ ਤਰ੍ਹਾਂ ਹੀ ਉਸ ਦੇ ਭਵਿੱਖ ਦੀ ਸ਼ਖਸੀਅਤ 'ਤੇ ਵੀ ਕਾਫੀ ਡੂੰਘਾ ਅਸਰ ਪੈਂਦਾ ਹੈ। ਬੱਚਿਆਂ ਦਾ ਬਚਪਨ ਚੰਗਾ ਹੋਵੇ ਤਾਂ ਉਨ੍ਹਾਂ ਦੀ ਸ਼ਖਸੀਅਤ ਓਨੀ ਹੀ ਪ੍ਰਭਾਵਸ਼ਾਲੀ ਬਣਦੀ ਹੈ।
ਇਸ ਗੱਲ ਦਾ ਉਦਾਹਰਣ ਦਿੰਦਾ ਹੈ ਇਹ ਦੋ ਸਾਲ ਦਾ ਬੱਚਾ। ਜੋ ਕਿ ਸਿੱਖ ਦੇ ਲਿਬਾਸ ਵਿਚ ਸਿਰ 'ਤੇ ਪਗੜੀ ਬੰਨ ਕੇ ਸ਼ਬਦ ਕੀਰਤਨ ਨਾਲ ਤਬਲਾ ਵਜਾਉਂਦਾ ਹੈ। ਦੋ ਸਾਲ ਦੇ ਇਸ ਬੱਚੇ ਨਾਲ ਬੈਠੀ ਸਿੱਖ ਬੀਬੀ ਜਿਵੇਂ-ਜਿਵੇਂ ਵਾਹਿਗੁਰੂ ਦੇ ਨਾਂ ਦਾ ਜਾਪ ਕਰਦੀ ਹੈ, ਇਹ ਬੱਚਾ ਉਸੇ ਤਾਲ ਵਿਚ ਤਬਲਾ ਵਜਾਉਂਦਾ ਹੈ। ਸਿਰ 'ਤੇ ਪਗੜੀ ਬੰਨ ਕੇ ਬੈਠਾ ਇਹ ਸਿੱਖ ਬੱਚਾ ਅੱਜ-ਕੱਲ ਸੋਸ਼ਲ ਮੀਡੀਆ ਵਿਚ ਛਾਇਆ ਹੋਇਆ ਹੈ ਅਤੇ ਸਭ ਦੀ ਪਸੰਦ ਬਣਦਾ ਜਾ ਰਿਹਾ ਹੈ। ਇਹ ਛੋਟਾ ਜਿਹਾ ਸਿੱਖ ਬੱਚਾ ਸਭ ਲਈ ਇਕ ਮਿਸਾਲ ਬਣ ਗਿਆ ਹੈ।
ਟਰੇਨ ਦੀ ਲਪੇਟ 'ਚ ਆਉਣ ਨਾਲ 2 ਔਰਤਾਂ ਦੀ ਮੌਤ
NEXT STORY