बुद्धियुक्तो जहातीह उभे सुकृतदुष्कृते।
तस्माद्योगाय युज्यस्व योग: कर्मसु कौशलम।।५०।।
ਬੁੱਧਿ-ਯੁਕ੍ਰਤੋ ਜਹਾਤੀਹ੍ਰ ਉਭੇ ਸੁਕ੍ਰਿਤ-ਦੁਸ਼੍ਰਕ੍ਰਿਤੇ।
ਤਸ੍ਰਮਾਦ੍ਰ ਯੋਗਾਯ ਯੁਜ੍ਰਯਸ੍ਰਵ ਯੋਗਹ੍ਰ ਕਰ੍ਰਮਸੁ ਕੌਸ਼ਲਮ੍ਰ।।50।।
ਬੁੱਧਿ¸ਯੁਕ੍ਰਤਹ੍ਰ¸ਭਗਤੀ ਵਿਚ ਲੱਗਿਆ ਰਹਿਣ ਵਾਲਾ; ਜਹਾਤਿ¸ਮੁਕਤ ਹੋ ਸਕਦਾ ਹੈ; ਇਹ¸ਇਸ ਜੀਵਨ ਵਿਚ; ਉਭੇ¸ਦੋਵੇਂ; ਸੁਕ੍ਰਿਤ¸ਦੁਸ਼ਕ੍ਰਿਤੇ-ਚੰਗੇ ਜਾਂ ਮੰਦੇ ਫਲ; ਤਸ੍ਰਮਾਤ੍ਰ¸ਇਸ ਲਈ; ਯੋਗਾਯ¸ਭਗਤੀ ਦੇ ਲਈ; ਯੁਜ੍ਰਯਸ੍ਰਵ¸ਇੰਝ ਲੱਗ ਜਾਵੋ; ਯੋਗਹ੍ਰ¸ਕ੍ਰਿਸ਼ਨ ਭਾਵਨਾ ਅੰਮ੍ਰਿਤ; ਕਰ੍ਰਮਸੁ¸ਸਾਰੇ ਕਾਰਜਾਂ ਵਿਚ; ਕੌਸ਼ਲਮ੍ਰ¸ਕੁਸ਼ਲਤਾ, ਕਲਾ।
ਅਨੁਵਾਦ : ਭਗਤੀ ਵਿਚ ਜੁਟਿਆ ਮਨੁੱਖ ਇਸ ਜੀਵਨ ਵਿਚ ਹੀ ਚੰਗੇ ਅਤੇ ਮੰਦੇ ਕਾਰਜਾਂ ਤੋਂ ਆਪਣੇ ਆਪ ਨੂੰ ਮੁਕਤ ਕਰ ਲੈਂਦਾ ਹੈ। ਇਸ ਲਈ ਯੋਗ ਲਈ ਯਤਨ ਕਰੋ ਕਿਉਂਕਿ ਸਾਰਾ ਕਾਰਜ-ਕੁਸ਼ਲ ਇਹੋ ਹੈ।
ਭਾਵ : ਜੀਵ ਆਤਮਾ ਅਨਾਦਿ ਕਾਲ ਤੋਂ ਆਪਣੇ ਚੰਗੇ ਅਤੇ ਮੰਦੇ ਕਰਮਾਂ ਦੇ ਫਲ ਨੂੰ ਸੰਚਿਤ ਕਰਦਾ ਹੈ। ਸਿੱਟੇ ਵਜੋਂ ਉਹ ਲਗਾਤਾਰ ਆਪਣੇ ਸਰੂਪ ਤੋਂ ਅਣਜਾਣ ਬਣਿਆ ਰਿਹਾ ਹੈ। ਇਸ ਅਗਿਆਨ ਨੂੰ ਭਗਵਤ ਗੀਤਾ ਦੇ ਉਪਦੇਸ਼ ਨਾਲ ਦੂਰ ਕੀਤਾ ਜਾ ਸਕਦਾ ਹੈ। ਇਹ ਸਾਨੂੰ ਪੂਰੀ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਸ਼ਰਨ ਵਿਚ ਜਾਣ ਅਤੇ ਜਨਮ-ਜਨਮਾਂਤਰਾਂ ਦੇ ਕਰਮ ਫਲਾਂ ਦੀ ਲੜੀ ਦਾ ਸ਼ਿਕਾਰ ਹੋਣ ਤੋਂ ਮੁਕਤ ਹੋਣ ਦਾ ਉਪਦੇਸ਼ ਦਿੰਦੀ ਹੈ। ਇਸੇ ਲਈ ਅਰਜੁਨ ਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿਚ ਕਾਰਜ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਕਰਮ ਫਲ ਦੇ ਸ਼ੁੱਧ ਹੋਣ ਦੀ ਇਹੋ ਪ੍ਰਕਿਰਿਆ ਹੈ।
ਬਾਣੀ ਭਗਤ ਕਬੀਰ ਜੀ
NEXT STORY