ਸੰਗਰੂਰ (ਰੂਪਕ) - ਡੀ. ਸੀ. ਕੰਪਲੈਕਸ ਦੇ ਗੇਟ ਅੱਗੇ ਆਪਣੀਆਂ ਮੰਗਾਂ ਦੇ ਹੱਲ ਲਈ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਪੇਂਡੂ ਚੌਕੀਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਤਗੁਰ ਸਿੰਘ ਮਾਝੀ ਦੀ ਵਿਗੜੀ ਹਾਲਤ ਕਾਰਨ ਉਨ੍ਹਾਂ ਨੂੰ ਬੀਤੇ ਦਿਨ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜੋ ਅੱਜ ਫਿਰ ਭੁੱਖ ਹੜਤਾਲ 'ਤੇ ਬੈਠ ਗਏ ਹਨ। ਆਗੂਆਂ ਨੇ ਕਿਹਾ ਕਿ ਭਾਵੇਂ ਦੇਸ਼ ਨੂੰ ਆਜ਼ਾਦ ਹੋਇਆਂ 68 ਸਾਲ ਬੀਤੇ ਚੁੱਕੇ ਹਨ ਪਰ ਅੱਜ ਵੀ ਪੰਜਾਬ ਵਿਚ ਕੋਈ ਗੁਲਾਮ ਜਾਂ ਬੰਧੂਆ ਮਜ਼ਦੂਰ ਦੇਖਣਾ ਹੋਵੇ ਤਾਂ ਉਹ ਹਨ ਪੇਂਡੂ ਚੌਕੀਦਾਰ। ਜਦੋਂ ਵੀ ਕੋਈ ਸਰਕਾਰ ਹੋਂਦ ਵਿਚ ਆਈ ਹੈ, ਉਨ੍ਹਾਂ ਗਰੀਬ ਚੌਕੀਦਾਰਾਂ ਦਾ ਸ਼ੋਸ਼ਣ ਹੀ ਕੀਤਾ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਚੌਕੀਦਾਰਾਂ ਦਾ ਸ਼ੋਸ਼ਣ ਕਰਦੀਆਂ ਆ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਚੌਕੀਦਾਰਾਂ ਨੂੰ ਬਣਦੇ ਹੱਕ ਦਿੱਤੇ ਜਾਣ। ਇਸ ਮੌਕੇ ਅਵਤਾਰ ਸਿੰਘ ਈਲਵਾਲ ਵਲੋਂ ਵੀ ਧਰਨੇ ਦਾ ਸਮਰਥਨ ਕਰਦੇ ਹੋਏ ਪੰਜਾਬ ਸਰਕਾਰ ਨੂੰ ਚੌਕੀਦਾਰਾਂ ਦੀਆਂ ਮੰਗਾਂ ਤੁਰੰਤ ਮੰਨਣ ਦੀ ਮੰਗ ਕੀਤੀ।
ਇਸ ਮੌਕੇ ਪੁਰਸ਼ੋਤਮ ਸਿੰਘ ਫੱਗੂਵਾਲਾ, ਬਲਦੇਵ ਸਿੰਘ, ਸੁਖਦੇਵ ਸਿੰਘ, ਰਾਜਪਾਲ ਸਿੰਘ, ਪਾਲ ਸਿੰਘ, ਸਤਨਾਮ ਸਿੰਘ, ਬਲਜੀਤ ਸਿੰਘ ਬਡਰੁੱਖਾਂ, ਸੁਖਪ੍ਰੀਤ ਸਿੰਘ, ਮਹਿੰਦਰ ਸਿੰਘ ਬੱਲਰੇ ਤੇ ਗੁਰਦੇਵ ਸਿੰਘ ਆਦਿ ਹਾਜ਼ਰ ਸਨ।
ਸੀ. ਈ. ਓ. ਜ਼ੁਲਫਕਾਰ ਮਲਿਕ ਕੇਂਦਰੀ ਮੰਤਰੀ ਨਕਵੀ ਨੂੰ ਮਿਲੇ
NEXT STORY