ਮਾਲੇਰਕੋਟਲਾ (ਮਹਿਬੂਬ) - ਪੰਜਾਬ ਵਕਫ ਬੋਰਡ ਦੇ ਸੀ. ਈ. ਓ. ਜ਼ੁਲਫਕਾਰ ਅਲੀ ਮਲਿਕ ਦੀ ਰਹਿਨੁਮਾਈ ਹੇਠ ਵਕਫ ਬੋਰਡ ਦੇ ਅਫਸਰਾਂ ਦਾ ਇਕ ਵਫਦ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਵਕਫ (ਅਮੈਡਮੈਂਟ) ਐਕਟ 2013 ਦੀਆਂ ਵੱਖ-ਵੱਖ ਧਰਾਵਾਂ ਸਬੰਧੀ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਕੇਂਦਰ ਵਲੋਂ ਜੋ ਵਕਫ ਐਕਟ 2013 ਲਾਗੂ ਕੀਤਾ ਗਿਆ ਹੈ, ਉਸ ਵਿਚ ਕੁਝ ਅਜਿਹੀਆਂ ਧਰਾਵਾਂ ਵੀ ਹਨ, ਜਿਹੜੀਆਂ ਪੰਜਾਬ ਦੇ ਹਾਲਾਤ ਦੇ ਅਨੁਕੂਲ ਨਹੀਂ ਹਨ, ਇਸ ਕਰਕੇ ਇਨ੍ਹਾਂ ਲਾਗੂ ਕੀਤੀਆਂ ਧਰਾਵਾਂ ਵਿਚ ਸੋਧ ਕੀਤੀ ਜਾਵੇ। ਵਫਦ ਨੇ ਕੇਂਦਰੀ ਮੰਤਰੀ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਵਕਫ ਬੋਰਡ ਦੀਆਂ ਬਹੁਤੀਆਂ ਜਾਇਦਾਦਾਂ 'ਤੇ ਨਾਜਾਇਜ਼ ਕਬਜ਼ੇ ਹਨ। ਅਜਿਹੇ ਹਾਲਾਤ ਵਿਚ ਜਾਇਦਾਦਾਂ ਨੂੰ ਠੇਕੇ 'ਤੇ ਦੇਣ ਲਈ ਬੋਲੀ ਕਰਨਾ ਬਹੁਤ ਮੁਸ਼ਕਿਲ ਹੈ ਇਸ ਲਈ ਪੰਜਾਬ ਵਕਫ ਬੋਰਡ ਨੂੰ ਇਸ ਮਾਮਲੇ ਵਿਚ ਖਾਸ ਰਿਆਇਤ ਦਿੱਤੀ ਜਾਣੀ ਚਾਹੀਦੀ ਹੈ। ਪੰਜਾਬ ਵਕਫ ਬੋਰਡ ਦੇ ਸੀ. ਈ. ਓ. ਜ਼ੁਲਫਕਾਰ ਅਲੀ ਮਲਿਕ ਨੇ ਦੱਸਿਆ ਕਿ ਕੇਂਦਰੀ ਮੰਤਰੀ ਸ਼੍ਰੀਮਤੀ ਨਜ਼ਮਾ ਹੈਪਤੁਲਾ ਅਤੇ ਮੁਖਤਾਰ ਅੱਬਾਸ ਨਕਵੀ ਨੇ ਦੇਸ਼ ਦੇ ਸਾਰੇ ਵਕਫ ਬੋਰਡਾਂ ਦੀ ਮੀਟਿੰਗ ਬੁਲਾਈ ਸੀ, ਜਿਸ ਵਿਚ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨੇ ਵੀ ਆਪਣੀਆਂ ਮੁਸ਼ਕਿਲਾਂ ਨੂੰ ਉਨ੍ਹਾਂ ਦੇ ਸਾਹਮਣੇ ਰੱਖਿਆ ਅਤੇ ਉਨ੍ਹਾਂ ਮੁਸ਼ਕਿਲਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਈ. ਓ. ਅਬਦੁਲ ਰਸ਼ੀਦ, ਮੁਹੰਮਦ ਸ਼ਮੀਮ ਅਤੇ ਮੁਹੰਮਦ ਅਸਲਮ ਸ਼ਾਮਿਲ ਸਨ।
ਬਿਨਾਂ ਮੀਂਹ ਤੋਂ ਵਾਰਡ 'ਚ ਖੜ੍ਹੈ ਪਾਣੀ
NEXT STORY