ਜਲੰਧਰ-ਮਹਿੰਗੇ ਰੇਸਤਰਾਂ ਅਤੇ ਹੋਟਲਾਂ ਤੋਂ ਖਰੀਦੇ ਗਏ ਖਾਣ ਦੇ ਸਮਾਨ 'ਚੋਂ ਕੀੜੇ ਆਦਿ ਨਿਕਲਣ ਦੇ ਕਈ ਮਾਮਲਿਆਂ ਤੋਂ ਬਾਅਦ ਹੁਣ ਤਾਜਾ ਮਾਡਲ ਟਾਊਨ ਵਿਖੇ ਸਾਹਮਣੇ ਆਇਆ ਹੈ। ਬੀਤੀ ਰਾਤ ਮਾਡਲ ਟਾਊਨ ਦੇ ਸਬਵੇਅ 'ਚੋਂ ਪਤੀ-ਪਤਨੀ ਵਲੋਂ ਖਰੀਦੇ ਇਕ ਬਰਗਰ 'ਚੋਂ ਸੁੰਡੀਆਂ ਨਿਕਲੀਆਂ ਹਨ।
ਜਾਣਕਾਰੀ ਮੁਤਾਬਕ ਉਕਤ ਜੋੜੇ ਨੇ ਇਹ ਬਰਗਰ ਮਾਡਲ ਟਾਊਨ ਦੇ ਸਬਵੇਅ 'ਚੋਂ ਖਰੀਦਿਆ ਸੀ। ਜਦੋਂ ਉਨ੍ਹਾਂ ਨੇ ਘਰ ਆ ਕੇ ਬਰਗਰ ਖੋਲ੍ਹਿਆ ਤਾਂ ਇਸ ਉੱਪਰ ਸੁੰਡੀਆਂ ਸਾਫ ਦਿਖਾਈ ਦਿੱਤੀਆਂ। ਇਸ ਤੋਂ ਬਾਅਦ ਉਕਤ ਜੋੜੇ ਨੇ ਇਸ ਦੀ ਸ਼ਿਕਾਇਤ ਸਿਹਤ ਵਿਭਾਗ 'ਚ ਕਰਨ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਬਰਗਰ 'ਚੋਂ ਸੁੰਡੀਆਂ ਨਿਕਲਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਮੈਕਡੋਨਲਡ 'ਚੋਂ ਖਰੀਦੇ ਗਏ ਬਰਗਰ ਅਤੇ ਹੋਰ ਖਾਣ ਦੇ ਸਮਾਨ 'ਚੋਂ ਕੀੜੇ ਨਿਕਲਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ।
‘ਮੋਦੀ ਦੇ ਸੁਪਨਿਆਂ ਨੂੰ ਸਾਕਾਰ ਕਰਨ ’ਚ ਜੁਟੇ ਹਨ ਸਿੱਧੂ’
NEXT STORY