ਅੰਮ੍ਰਿਤਸਰ- ਰਾਸ਼ਟਰੀ ਸਿੱਖ ਸੰਗਤ ਦੇ ਕੇਂਦਰੀ ਇੰਚਾਰਜ ਅਰੁਣ ਹਾਂਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਕਾਂਗਰਸ ਮੁਕਤ ਬਣਾਉਣ ਦੀ ਮੁਹਿੰਮ ਲੋਕ ਸਭਾ ਚੋਣਾਂ ’ਚ ਇਤਿਹਾਸਕ ਜਿੱਤ ਤੋਂ ਸ਼ੁਰੂ ਕੀਤੀ ਸੀ। ਉਸੇ ਕੜੀ ’ਚ ਹਰਿਆਣਾ ਅਤੇ ਮਹਾਰਾਸ਼ਟਰ ’ਚ ਵੀ ਭਾਜਪਾ ਦਾ ਕਮਲ ਖਿੜਿਆ ਅਤੇ ਹੁਣ ਦੇਸ਼ ਦੇ 3 ਮਹੱਤਵਪੂਰਨ ਰਾਜਾਂ ਜੰਮੂ-ਕਸ਼ਮੀਰ, ਝਾਰਖੰਡ ਅਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਕਮਲ ਖਿੜੇਗਾ। ਗੱਲਬਾਤ ’ਚ ਹਾਂਡਾ ਨੇ ਕਿਹਾ ਕਿ ਹਰਿਆਣਾ ਦੀਆਂ ਚੋਣਾਂ ’ਚ ਜਿਸ ਤਰ੍ਹਾਂ ਪੰਜਾਬ ਦੇ ਭਾਜਪਾ ਨੇਤਵਾਾਂ ਅਤੇ ਸਟਾਰ ਪ੍ਰਚਾਰਕ, ਸਪੱਸ਼ਟਵਾਦੀ ਨੇਤਾ ਸਬਾਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਪ੍ਰਚਾਰ ਕੀਤਾ ਸੀ ਉਸ ਨਾਲ ਭਾਜਪਾ ਨੂੰ ਇਤਿਹਾਸਕ ਜਿੱਤ ਮਿਲੀ ਸੀ।
ਹੁਣ ਜੰਮੂ-ਕਸ਼ਮੀਰ ’ਚ ਵੀ ਉਸੇ ਤਰ੍ਹਾਂ ਨਾਲ ਇਤਿਹਾਸਕ ਨਤੀਜੇ ਸਾਹਮਣੇ ਆਉਣਗੇ। ਸਿੱਧੂ ਦੀ ਪ੍ਰਚਾਰ ਸ਼ੈਲੀ, ਭਾਜਪਾ ਨੇਤਾਵਾਂ ਡਾ. ਨਵਜੋਤ ਕੌਰ ਸਿੱਧੂ ਅਤੇ ਹੋਰ ਮਹਿਲਾ ਆਗੂਆਂ ਵੱਲੋਂ ਜਾਰੀ ਜਨ ਸੰਪਰਕ ਮੁਹਿੰਮ ਨੂੰ ਸਥਾਨਕ ਵੋਟਰਾਂ ਦਾ ਭਰਪੂਰ ਸਮਰਥਨ ਅਤੇ ਉਤਸ਼ਾਹ ਮਿਲ ਰਿਹਾ ਹੈ। ਸਿੱਧੂ ਮੋਦੀ ਦੇ ਸੁਪਨਿਆਂ ਨੂੰ ਸਾਕਾਰ ਕਰਨ ’ਚ ਜੁਟੇ ਹੋਏ ਹਨ। ਮੌਜੂਦਾ ਪ੍ਰਚਾਰ ਮੁਹਿੰਮ ਨਾਲ ਲੱਗਦਾ ਹੈ ਕਿ ਜਨ ਸਾਧਾਰਣ ਪ੍ਰਦੇਸ਼ ’ਚ ਪਰਿਵਾਰਵਾਦ, ਭਰਾ-ਭਤੀਜਾਵਾਦ ਅਤੇ ਕਾਂਗਰਸ ਦੀਆਂ ਜਨਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕਿਆ ਹੈ ਅਤੇ ਹੁਣ ਪ੍ਰਦੇਸ਼ ਦੀ ਕਮਾਨ ਵਿਕਾਸਵਾਦੀ ਸੋਚ ਰੱਖਣ ਵਾਲੀ ਭਾਜਪਾ ਨੂੰ ਸੌਂਪਣ ਦੀ ਤਿਆਰੀ ’ਚ ਹਨ। ਵੋਟਰ ਪ੍ਰਦੇਸ਼ ’ਚ ਆਏ ਹੜ੍ਹ ਨਾਲ ਨਜਿੱਠਣ ’ਚ ਕੇਂਦਰੀ ਸਰਕਾਰ ਦੇ ਸਰਗਰਮ ਸਹਿਯੋਗ ਅਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ, ਵਿਦੇਸ਼ਾਂ ’ਚ ਵਧਦੇ ਭਾਰਤ ਦੇ ਪ੍ਰਭਾਵ ਨਾਲ ਖਾਸੇ ਪ੍ਰਭਾਵਿਤ ਹਨ। ਆਜ਼ਾਦੀ ਤੋਂ ਬਾਅਦ ਪ੍ਰਦੇਸ਼ ’ਚ ਪਹਿਲੀ ਵਾਰ ਵਿਕਾਸਵਾਦੀ ਸੋਚ ਦਾ ਨਵਾਂ ਸੂਰਜ ਉਦੇ ਹੋਵੇਗਾ। ਪ੍ਰਦੇਸ਼ ’ਚ ਰਾਸ਼ਟਰਵਾਦ ਵਧੇਗਾ, ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਉਦਯੋਗਿਕ ਖੇਤਰ ’ਚ ਵੀ ਪ੍ਰਦੇਸ਼ ਨਵੇਂ ਨਾਪ ਤੈਅ ਕਰੇਗਾ।
ਕਾਂਗਰਸੀ ਨੇਤਾ ਕੋਲੋਂ ਫੜਿਆ ਗਿਆ ਨਕਲੀ ਘਿਓ, ਜਿਸ ਦੇ ਜ਼ਿਆਦਾ ਸੇਵਨ ਨਾਲ ਹੋ ਸਕਦਾ ਕੈਂਸਰ
NEXT STORY