ਬੈਂਕਾਕ- ਥਾਈਲੈਂਡ ਦੀ ਇਕ ਅਦਾਲਤ ਨੇ ਪੰਜ ਮੁਸਲਿਮ ਵੱਖਵਾਦੀਆਂ ਨੂੰ ਚਾਰ ਫੌਜੀਆਂ ਦੇ ਕਤਲ ਦੇ ਦੋਸ਼ 'ਚ ਫਾਂਸੀ ਦੀ ਸਜ਼ਾ ਸੁਣਾਈ ਹੈ। ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਸਜ਼ਾ ਨੂੰ ਲੈ ਕੇ ਸਰਕਾਰ ਵਿਰੁੱਧ ਦੱਖਣੀ ਅਸ਼ਾਂਤ ਖੇਤਰ ਬਾਰੇ ਦੋਹਰਾ ਮਾਨਦੰਡ ਅਪਨਾਉਣ ਦਾ ਦੋਸ਼ ਲਗਾਇਆ ਹੈ।
ਥਾਈਲੈਂਡ ਲਗਭਗ ਬੁੱਧਾਂ ਦਾ ਦੇਸ਼ ਹੈ ਪਰ ਖਾਸ ਕਰਕੇ ਦੱਖਣੀ ਸੂਬਾ ਫਤਾਨੀ ਯਾਲਾ ਅਤੇ ਨਰਾਤੀਵਾਤ ਮੁਸਲਿਮ ਵੱਧ ਗਿਣਤੀ ਵਾਲਾ ਇਲਾਕਾ ਹੈ। ਇਥੇ 2004 ਤੋਂ ਚੱਲ ਰਹੇ ਸੰਘਰਸ਼ 'ਚ 6000 ਲੋਕ ਮਾਰੇ ਜਾ ਚੁੱਕੇ ਹਨ। ਇਥੇ ਵੱਖਵਾਦੀ ਅੰਦੋਲਨ ਚੱਲ ਰਿਹਾ ਹੈ। ਅਦਾਲਤ ਨੇ ਫਤਾਨੀ ਸੂਬੇ ਦੇ ਪੰਜ ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ, ਜਿਨ੍ਹਾਂ ਨੇ 2012 'ਚ ਗਸ਼ਤ ਕਰ ਰਹੇ 4 ਫੌਜੀਆਂ ਨੂੰ ਕਤਲ ਕਰ ਦਿੱਤਾ ਸੀ।
ਇਬੋਲਾ ਦੀ ਤਕਨੀਕੀ ਦਵਾਈ ਦੇ ਨਤੀਜੇ ਹਾਂ ਪੱਖੀ
NEXT STORY