ਵਾਸ਼ਿੰਗਟਨ- ਜਾਨਲੇਵਾ ਇਬੋਲਾ ਵਾਇਰਸ ਦੀ ਰੋਕਥਾਮ ਲਈ ਵਿਕਸਿਤ ਕੀਤੀ ਗਈ ਤਕਨੀਕੀ ਦਵਾਈ ਨੂੰ ਸੁਰੱਖਿਅਤ ਅਤੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਦੇ ਲਿਹਾਜ਼ ਨਾਲ ਢੁੱਕਵੀ ਹੈ।
ਡਾਕਟਰਾਂ ਨੇ ਤਕਨੀਕੀ ਦਵਾਈ ਦੇ ਪ੍ਰੀਖਣ ਦੇ ਪਹਿਲੇ ਪੜਾਅ 'ਚ ਇਬੋਲਾ ਵਾਇਰਸ 20 ਨੌਜਵਾਨਾਂ 'ਤੇ ਇਸ ਦਵਾਈ ਦੀ ਵਰਤੋਂ ਕੀਤੀ ਅਤੇ ਨਤੀਜੇ ਹਾਂ ਪੱਖੀ ਪਾਏ ਗਏ।
ਮੇਰੀਲੈਂਡ ਦੇ ਬੇਥੇਸਦਾ ਸਥਿਤ ਯੂ. ਐਸ. ਨੈਸ਼ਨਲ ਇੰਸਟੀਚਿਊਟ ਆਫ ਹੈਲਥ ਕਲੀਨਿਕਲ ਸੈਂਟਰ 'ਚ ਦਵਾਈ ਦਾ ਪ੍ਰੀਖਣ ਕੀਤਾ ਗਿਆ। ਨੈਸ਼ਨਲ ਇੰਸਟੀਚਿਊਟ ਆਫ ਹੈਲਥ (ਐਨ. ਆਈ. ਐਚ.) ਦੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੇਕਸ਼ੀਅਰਸ ਡਿਜ਼ੀਜ਼ (ਐਨ. ਆਈ. ਏ. ਆਈ. ਡੀ.) ਅਤੇ ਗਲੈਕਸੋਸਮਿਥਕਲਾਈਨ (ਜੀ. ਐਸ. ਕੇ.) ਨੇ ਮਿਲ ਕੇ ਇਬੋਲਾ ਦੀ ਤਕਨੀਕੀ ਦਵਾਈ ਵਿਕਸਿਤ ਕੀਤੀ ਹੈ।
ਐਨ. ਆਈ. ਏ. ਆਈ. ਡੀ. ਦੇ ਨਿਰਦੇਸ਼ਕ ਐਂਥੋਨੀ ਐਸ. ਫੌਸੀ ਨੇ ਦੱਸਿਆ ਕਿ ਮਨੁੱਖਾਂ 'ਤੇ ਦਵਾਈ ਦੇ ਪਹਿਲੇ ਪ੍ਰੀਖਣ ਦੇ ਨਤੀਜੇ ਹਾਂ ਪੱਖੀ ਆਏ ਹਨ। ਅਸੀਂ ਪ੍ਰੀਖਣ ਦੀ ਯੋਜਨਾ ਨੂੰ ਅੱਗੇ ਵਧਾ ਰਹੇ ਹਾਂ ਅਤੇ ਇਬੋਲਾ ਵਾਇਰਸ ਦੀ ਰੋਕਥਾਮ 'ਚ ਦਵਾਈ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ ਵੱਡੇ ਪੱਧਰ 'ਤੇ ਪ੍ਰੀਖਣ ਕਰਨ 'ਤੇ ਵਿਚਾਰ ਕਰ ਰਹੇ ਹਾਂ।
ਪੁਤਿਨ ਦੇ ਸ਼ੇਰ ਨੇ ਮਾਰੀਆਂ ਚੀਨ ਦੀਆਂ ਬਕਰੀਆਂ
NEXT STORY