ਉਜੈਨ- ਮੱਧ ਪ੍ਰਦੇਸ਼ ਦੇ ਉਜੈਨ 'ਚ ਐਤਵਾਰ ਸਵੇਰ ਨੂੰ ਇਕ ਯਾਤਰੀ ਬੱਸ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ 'ਚ ਆਟੋ ਰਿਕਸ਼ਾ ਚਾਲਕ ਸਮੇਤ 4 ਲੋਕਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਚੋਂ ਤਿੰਨ ਜਬਲਪੁਰ ਤੋਂ ਮਹਾਕਾਲੇਸ਼ਵਰ ਮੰਦਰ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਉਜੈਨ ਆਏ ਸਨ। ਪੁਲਸ ਕੰਟਰੋਲ ਰੂਮ ਤੋਂ ਮਿਲੀ ਜਾਣਕਾਰੀ ਅਨੁਸਾਰ, ਜਬਲਪੁਰ ਤੋਂ ਆਏ ਤਿੰਨ ਲੋਕ ਇਕ ਆਟੋ ਰਿਕਸ਼ਾ 'ਚ ਐਤਵਾਰ ਸਵੇਰ ਨੂੰ ਉਜੈਨ-ਸਾਂਵੇਰ ਰੋਡ 'ਤੇ ਸਥਿਤ ਸ਼ਨੀ ਮੰਦਰ ਦੇ ਦਰਸ਼ਨ ਕਰਨ ਜਾ ਰਹੇ ਸਨ ਕਿ ਇੰਦੌਰ ਤੋਂ ਆ ਰਹੀ ਇਸ ਯਾਤਰੀ ਬੱਸ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ।
ਰਾਮਪਾਲ ਦੇ ਆਸ਼ਰਮ ਦਾ ਇਕ ਹੋਰ ਹੈਰਾਨ ਕਰਨ ਵਾਲਾ ਸੱਚ ਆਇਆ ਸਾਹਮਣੇ (ਦੇਖੋ ਤਸਵੀਰਾਂ)
NEXT STORY