ਹਿਸਾਰ- ਰਾਮਪਾਲ ਦਾ ਬਰਵਾਲਾ ਸਤਲੋਕ ਆਸ਼ਰਮ ਹਥਿਆਰਾਂ ਦਾ ਟ੍ਰੇਨਿੰਗ ਕੈਂਪ ਸੀ। ਇਹ ਅੰਦਾਜਾ ਐੱਸ. ਆਈ. ਟੀ ਟੀਮ ਸਰਚ ਮੁਹਿੰਮ 'ਚ ਆਸ਼ਰਮ ਤੋਂ ਦੋ ਡਮੀ ਗਨ ਮਿਲਣ ਤੋਂ ਬਾਅਦ ਲਗਾ ਰਹੀ ਹੈ। ਇਸ ਦੇ ਇਲਾਵਾ ਆਸ਼ਰਮ 'ਚ ਨੇਪਾਲੀ ਮੁਦਰਾ ਵੀ ਮਿਲੀ ਹੈ। ਨੇਪਾਲ ਦੇ 182 ਨੋਟ ਪੁਲਸ ਨੇ ਬਰਾਮਦ ਕੀਤੇ ਹਨ।
ਸ਼ਨੀਵਾਰ ਨੂੰ ਬਰਵਾਲਾ ਪੁਲਸ ਸਤਲੋਕ ਆਸ਼ਰਮ 'ਚ ਰਾਜਕਪੂਰ ਤੇ ਰਜਿੰਦਰ ਨੂੰ ਨਿਸ਼ਾਨਦੇਹੀ ਲਈ ਲੈ ਕੇ ਗਈ। ਕਰੀਬ ਇਕ ਘੰਟੇ ਤਕ ਪੁਲਸ ਨੇ ਆਸ਼ਰਮ ਦੇ ਸ਼ੱਕੀ ਸਥਾਨਾਂ 'ਤੇ ਉਨ੍ਹਾਂ ਨੂੰ ਘੁੰਮਾਇਆ। ਆਸ਼ਰਮ 'ਚ ਡਮੀ ਗਨ ਮਿਲਣ ਤੋਂ ਬਾਅਦ ਪੁਲਸ ਅੰਦਾਜਾ ਲਗਾ ਰਹੀ ਹੈ ਕਿ ਜੋ ਬਲੈਕ ਕਮਾਂਡੋ ਰਾਮਪਾਲ ਦੇ ਖਾਸ ਰਾਜਦਾਰ ਆਰ. ਐੱਸ. ਐੱਸ. ਐੱਸ 'ਚ ਭਰਤੀ ਕਰਦੇ ਸਨ। ਉਨ੍ਹਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਇਸੇ ਆਸ਼ਰਮ 'ਚ ਦਿੱਤੀ ਜਾਂਦੀ ਹੋਵੇਗੀ।
ਪੁਲਸ ਦੀ ਮੰਨੀਏ ਤਾਂ ਆਸ਼ਰਮ 'ਚ ਪਾਣੀ ਦੇ ਵੱਡੇ-ਵੱਡੇ ਟੈਂਕਰ ਭਰੇ ਹੋਏ ਹਨ। ਇਨਾਂ ਟੈਂਕਰਾਂ ਨੂੰ ਖਾਲੀ ਕਰਨ ਦਾ ਕੰਮ ਹਫਤੇ ਭਰ ਤੋਂ ਚੱਲ ਰਿਹਾ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਇਨਾਂ ਵਾਟਰ ਟੈਂਕਾਂ 'ਚ ਹਥਿਆਰ ਜਾਂ ਫਿਰ ਹੋਰ ਚੀਜ਼ਾਂ ਮਿਲਣ ਦੀ ਸੰਭਾਵਨਾ ਹੈ।
ਮੇਨਕਾ ਦਾ ਮੰਤਰ : ਘਰ ਤੋਂ ਦੌੜ ਜਾਣ ਵਾਲੇ ਬੱਚਿਆਂ ਦਾ ਪਤਾ ਲਾਉਣ ਲਈ ਟ੍ਰੇਨਾਂ 'ਤੇ ਰੱਖੋ ਨਜ਼ਰ
NEXT STORY