ਜਲੰਧਰ-ਸ਼ਹਿਰ ਦੇ ਅਰਬਨ ਅਸਟੇਟ ਫੇਸ-2 ਸਥਿਤ ਸਬਵੇਅ ਰੇਸਤਰਾਂ ਦੇ ਬਾਹਰ ਰਾਕੀ ਗੈਂਗ ਦੇ ਹਮਲੇ 'ਚ ਜ਼ਖਮੀ ਹੋਏ ਚਰਨ ਕਮਲ ਉਰਫ ਜਾਨ ਦੀ ਮੌਤ ਹੋ ਗਈ। ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਕਰੀਬੀ ਜਾਨ ਮੱਲੀਦੇ ਕਤਲ 'ਚ ਪੁਲਸ ਨੇ ਰਾਕੀ ਗੈਂਗ 'ਤੇ ਕੇਸ ਦਰਜ ਕਰ ਲਿਆ ਹੈ। ਰਾਜ ਨਗਰ ਦੇ ਰਾਕੀ ਤੋਂ ਇਲਾਵਾ ਪੁਲਸ ਨੇ ਕੂਲ ਰੋਡ ਸਥਿਤ ਐਸ.ਆਰ. ਮੋਟਰਸ ਦੇ ਮਾਲਿਕ ਮੁਕੇਸ਼ ਸੇਠੀ, ਰਾਜਾ ਸਈਆਪੁਰੀਆ ਦੇ ਭਤੀਜੇ ਵਿੱਕੀ ਸਈਪੁਰੀਆ, ਆਬਾਦਪੁਰਾ ਦੇ ਬਾਗੀ ਤੇ ਅੱਧਾ ਦਰਜਨ ਤੋਂ ਵੱਧ ਅਣਪਛਾਤੇ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਰਾਤ ਤਕ ਵੀ ਕਿਸੇ ਦੀ ਗ੍ਰਿਫਤਾਰ ਨਹੀਂ ਹੋ ਸਕੀ ਸੀ।
ਜ਼ਿਕਰਯੋਗ ਹੈ ਕਿ ਜਦੋਂ ਵੀਰਵਾਰ ਨੂੰ ਜਾਨ ਅਰਬਨ ਅਸਟੇਟ ਗਿਆ ਤਾਂ ਇਸ ਦਾ ਪਤਾ ਰਾਕੀ ਗੈਂਗ ਨੂੰ ਲੱਗ ਗਿਆ ਅਤੇ ਰਾਕੀ ਨੇ ਆਪਣੇ ਸਾਥੀ ਰਾਜਾ ਸਈਪੁਰੀਆ ਦੇ ਭਤੀਜੇ ਵਿੱਕੀ ਸਈਪੁਰੀਆ ਅਤੇ ਹੋਰਾਂ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ। ਇਸ ਮਾਮਲੇ ਵਿਚ ਦੱਸਿਆ ਗਿਆ ਹੈ ਕਿ ਰਾਕੀ ਅਤੇ ਸਈਪੁਰੀਏ ਨੇ ਸਾਥੀਆਂ ਸਮੇਤ ਜਾਨ 'ਤੇ ਹਮਲਾ ਕੀਤਾ ਹੈ। ਇਸ ਹਮਲੇ ਤੋਂ ਬਾਅਦ ਜਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਕਾਫੀ ਅੰਦਰੂਨੀ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਸ਼ਨੀਵਾਰ ਦੀ ਰਾਤ ਨੂੰ ਉਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਜਾਨ ਭਾਜਪਾ ਦੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕਰੀਬੀ ਮੰਨਿਆ ਜਾਂਦਾ ਹੈ।
ਨਸ਼ਾ ਵੇਚਣ ਤੋਂ ਰੋਕਿਆ ਤਾਂ ਪਿੰਡ 'ਚ ਚੱਲੀਆਂ ਗੋਲੀਆਂ (ਵੀਡੀਓ)
NEXT STORY