ਚੰਡੀਗੜ੍ਹ- ਅੱਜ ਦੇ ਸਮੇਂ 'ਚ ਦਿਨ ਪ੍ਰਤੀਦਿਨ ਅਜਿਹੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਜਿਸ ਨੂੰ ਸੁਣ ਇਕ ਵਿਅਕਤੀ ਦਾ ਭਰੋਸਾ ਦੂਜੇ ਵਿਅਕਤੀ ਤੋਂ ਉਠ ਜਾਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਚੋਰਾਂ ਨੇ ਆਪਣੇ ਚੋਰੀ ਕਰਨ ਦਾ ਢੰਗ ਕੁਝ ਵੱਖਰਾ ਹੀ ਅਪਣਾਇਆ ਹੈ। ਪੁਲਸ ਨੇ ਇਕ ਮੋਟਰਸਾਈਕਲ ਚੋਰ ਗਿਰੋਹ ਲੋਕਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੇ ਕੋਲੋਂ ਨੌਂ ਮੋਟਰਸਾਈਕਲਾਂ ਬਰਾਮਦ ਕੀਤੀਆਂ ਹਨ। ਹਾਲਾਂਕਿ ਪੁਲਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 36 ਮੋਟਰਸਾਈਕਲ ਚੋਰੀ ਕੀਤੀਆਂ ਹਨ। ਇਹ ਗਿਰੋਹ ਚੰਡੀਗੜ੍ਹ ਤੋਂ ਮੋਟਰਸਾਈਕਲ ਚੋਰੀ ਕਰਕੇ ਮੇਰਠ 'ਚ ਚਾਰ ਹਜ਼ਾਰ ਰੁਪਏ 'ਚ ਵੇਚ ਦਿੰਦਾ ਸੀ। ਪੁਲਸ ਨੇ ਤਿੰਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਹੈ ਜਿਥੇ ਉਨ੍ਹਾਂ ਨੂੰ ਚਾਰ ਦਿਨ ਲਈ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ। 27 ਨਵੰਬਰ ਨੂੰ ਧਨਾਸ਼ ਪੁਲਸ ਚੋਕੀ ਦੇ ਮੁੱਖੀ ਐੱਸ. ਆਈ. ਰੰਜੀਤ ਸਿੰਘ ਤੇ ਐੱਸ. ਆਈ. ਰਮੇਸ਼ਾ ਕੁਮਾਰ ਨੇ ਉਸ ਖੇਤਰ 'ਚ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਇਕ ਨੌਜਵਾਨ ਨੂੰ ਮੋਟਰਸਾਇਕਲ ਦੇ ਕਾਗਜ਼ ਦਿਖਾਉਣ ਲਈ ਰੋਕਿਆ ਗਿਆ। ਉਸ ਸਮੇਂ ਉਹ ਘਬਰਾ ਗਿਆ ਜਿਸ ਕਾਰਨ ਪੁਲਸ ਵਾਲਿਆਂ ਨੂੰ ਸ਼ੱਕ ਹੋਇਆ ਤੇ ਉਸ ਨੂੰ ਫੜ ਕੇ ਲੈ ਗਏ।
ਸਖਤੀ ਨਾਲ ਪੁਲਸ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੇ ਸਾਰੇ ਰਾਜ਼ ਖੋਲ੍ਹ ਦਿੱਤੇ। ਉਸ ਨੇ ਪਹਿਲਾਂ ਦੱਸਿਆ ਕਿ ਉਸ ਦਾ ਨਾਂ ਅਸ਼ੋਕ ਹੈ ਤੇ ਉਹ ਮੋਲਇਆ ਦਾ ਰਹਿਣ ਵਾਲਾ ਹੈ। ਉਹ ਹਰ ਚੋਰੀ ਆਪਣੇ ਦੋਸਤ ਅਨਿਲ ਨਾਲ ਮਿਲ ਕੇ ਕਰਦਾ ਹੈ। ਅਨਿਲ ਜਿਹੜੀਆਂ ਮੋਟਰਸਾਈਕਲਾਂ ਚੋਰੀ ਕਰਦੇ ਉਹ ਅੱਗੇ ਇਕ ਹੋਰ ਵਿਅਕਤੀ ਜਿਸ ਦਾ ਨਾਂ ਮੋਹਮੰਦ ਅਫਜਲ ਹੈ। ਉਸ ਨੂੰ ਵੇਚਦੇ ਸਨ। ਉਸ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਇਕ ਮਾਸਟਰ ਚਾਬੀ ਸੀ ਜਿਸ ਨਾਲ ਉਹ ਮੋਟਰਸਾਈਲ ਦਾ ਤਾਲਾ ਆਰਾਮ ਨਾਲ ਤੋੜ ਕੇ ਖੋਲ੍ਹ ਲੈਂਦੇ ਸਨ। ਪੁਲਸ ਵੱਲੋਂ ਪੁੱਛਗਿਛ ਕਰਨ ਤੋਂ ਬਾਅਦ ਉਨ੍ਹਾਂ ਨੇ 36 ਮੋਟਰਸਾਈਕਲ ਚੋਰੀ ਕਰਨ ਦੀ ਗੱਲ ਨੂੰ ਵੀ ਸਵੀਕਾਰ ਕੀਤਾ ਹੈ।
ਸਿੱਧੂ ਸਿੱਖ ਹੈ ਜਾਂ ਨਹੀਂ! (ਵੀਡੀਓ)
NEXT STORY