ਅੰਮ੍ਰਿਤਸਰ- ਅੰਮ੍ਰਿਤਸਰ ’ਚ ਭਾਰੀ ਪੁਲਸ ਫੋਰਸ ਦੀ ਮਦਦ ਨਾਲ ਨਗਰ ਨਿਗਮ ਨੇ ਸ਼ਹਿਰ ਦੇ ਬਾਹਰ ਫਤਿਹਾਪੁਰ ’ਚ ਬਣੇ 15 ਏਕੜ ਜਗ੍ਹਾ ’ਤੇ ਕੂੜਾ ਸੁੱਟਣ ਦਾ ਕੰਮ ਸ਼ੁਰੂ ਕਰ ਦਿੱਤਾ। ਦਰਅਸਲ ਕੋਟ ਮੰਗਲ ਸਿੰਘ ’ਚ ਸੁੱਟੇ ਜਾਣ ਵਾਲੇ ਕੂੜੇ ਦੇ ਡੰਪ ਦੇ ਵਿਰੋਧ ਤੋਂ ਬਾਅਦ ਕੂੜੇ ਨੂੰ ਸ਼ਹਿਰ ਦੇ ਬਾਹਰ ਸੁੱਟਿਆ ਗਿਆ। ਇਸ ਮਾਮਲੇ ’ਚ ਏ. ਸੀ. ਪੀ., ਬੀ. ਕੇ. ਸਿੰਗਲਾ ਦਾ ਕਹਿਣਾ ਹੈ ਕਿ ਕੂੜੇ ਨੂੰ ਸੁੱਟਣ ਕਾਰਨ ਗੁਰੂ ਨਗਰੀ ’ਚ ਸਥਿਤੀ ਤਣਾਅਪੂਰਨ ਸੀ, ਜਿਸ ਕਾਰਨ ਸਰਕਾਰ ਦੀ ਹਿਦਾਇਤ ’ਤੇ ਇਕ ਯੋਜਨਾ ਦੇ ਅਧੀਨ ਇਹ ਸੁਰੱਖਿਆ ਲਗਾਈ ਗਈ ਹੈ।
ਦੂਜੇ ਪਾਸੇ ਨਿਗਮ ਅਧਿਕਾਰੀ ਦਾ ਕਹਿਣਾ ਹੈ ਕਿ ਇਕ-ਦੋ ਦਿਨ ਦੇ ਅੰਦਰ ਸ਼ਹਿਰ ਤੋਂ ਸਾਰਾ ਕੂੜਾ ਚੁੱਕ ਲਿਆ ਜਾਵੇਗਾ ਅਤੇ ਲੋਕਾਂ ਨੂੰ ਗੰਦਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕੁਲ ਮਿਲਾ ਕੇ ਇਸ ਕੂੜੇ ਦੇ ਸੁੱਟਣ ਨੂੰ ਲੈ ਕੇ ਪੁਲਸ ਨੇ ਗੰਭੀਰਤਾ ਦਿਖਾਈ ਪਰ ਜੇਕਰ ਜ਼ੁਰਮ ’ਤੇ ਕਾਬੂ ਪਾਉਣ ਲਈ ਪੁਲਸ ਇੰਨੀ ਮੁਸਤੈਦੀ ਦਿਖਾਏ ਤਾਂ ਜ਼ੁਰਮ ਨੂੰ ਵੀ ਸਮਾਜ ’ਚੋਂ ਇਸ ਕੂੜੇ ਦੀ ਤਰ੍ਹਾਂ ਖਤਮ ਕਰ ਸਕਦੀ ਹੈ।
ਬਦਲ ਗਿਆ ਆਸ਼ੂਤੋਸ਼ ਮਹਾਰਾਜ ਦੇ ਡੇਰੇ ਦਾ ਮਾਹੌਲ!
NEXT STORY