ਬਠਿੰਡਾ- ਮਾਲਵਾ ਇਲਾਕਾ ਖਾਸ ਕਰਕੇ ਬਠਿੰਡਾ ਤੇ ਆਸਪਾਸ ਦੇ ਇਲਾਕਿਆਂ ਦੇ ਸਿਹਤਮੰਦ ਲੋਕਾਂ 'ਮਲਵੀਆਂ' 'ਚ ਕੈਂਸਰ ਪੀੜਤਾਂ ਤੋਂ ਵੀ ਵੱਧ ਜ਼ਹਿਰਲੀ ਤੱਤ ਪਾਏ ਗਏ ਹਨ।
ਸਮਾਜਿਕ ਸੰਗਠਨ ਖੇਤੀ ਵਿਰਾਸਤ ਦੁਆਰਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਮਾਈਕ੍ਰੋਟ੍ਰੈਸ ਮਿਨਰਲ ਲੈਬੌਰਟਰੀ ਦੇ ਸਹਿਯੋਗ ਨਾਲ ਕੀਤੀ ਗਈ ਇਕ ਖੋਜ 'ਚ ਉਕਤ ਖੁਲਾਸਾ ਹੋਇਆ ਹੈ ਜਿਸ 'ਚ ਬਠਿੰਡਾ, ਮੁਕਤਸਰ ਤੇ ਫਰੀਦਕੋਟ ਦੇ ਕੈਂਸਰ ਪੀੜਤਾਂ ਅਤੇ ਉਨ੍ਹਾਂ ਦੇ ਨਜ਼ਦੀਕ ਰਹਿਣ ਵਾਲੇ ਸਿਹਤਮੰਦ ਲੋਕਾਂ ਦੇ ਵਾਲਾਂ ਤੇ ਨਹੂੰਆਂ ਦੇ ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਹੈ।
ਖੋਜ 'ਚ ਇਹ ਵੀ ਪਤਾ ਲੱਗਾ ਹੈ ਕਿ ਕੈਂਸਰ ਉਮਰ ਦੇ ਹਿਸਾਬ ਨਾਲ ਪਨਪਦਾ ਹੈ ਅਤੇ ਵੱਡੀ ਉਮਰ ਦੇ ਲੋਕ ਵੱਧ ਇਸ ਦਾ ਲਪੇਟ 'ਚ ਆਉਂਦੇ ਹਨ। ਉਕਤ ਖੋਜ 'ਚ ਉਕਤ ਜ਼ਿਲਿਆਂ ਦੇ ਖਾਸ ਕਰਕੇ ਬਠਿੰਡਾ ਹਲਕੇ ਦੇ ਵੱਖ-ਵੱਖ ਪ੍ਰਕਾਰ ਦੇ ਕੈਂਸਰ ਪੀੜਤ 49 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਜਦਕਿ 50 ਸਿਹਤਮੰਦ ਲੋਕਾਂ ਨੂੰ ਸ਼ਾਮਲ ਕੀਤਾ ਗਿਆ।
ਅਧਿਐਨ 'ਚ ਸ਼ਾਮਲ ਕੈਂਸਰ ਪੀੜਤਾਂ ਦੀ ਔਸਤਨ ਉਮਰ 56.5 ਸਾਲ ਸੀ ਜਦਕਿ ਸਿਹਤਮੰਦ ਲੋਕਾਂ ਦੀ ਔਸਤ ਉਮਰ 25.1 ਸਾਲ ਸੀ। ਉਕਤ ਅਦਾਰਿਆਂ ਵਲੋਂ ਦਸੰਬਰ 2012 ਤੋਂ ਜਨਵਰੀ 2013 ਤੱਕ ਸਾਰੇ ਲੋਕਾਂ ਦੇ ਵਾਲਾਂ ਅਤੇ ਨਹੂੰਆਂ ਦੇ ਨਮੂਨੇ ਲਏ ਗਏ ਤੇ ਜਰਮਨੀ ਦੀ ਉਕਤ ਲੈਬੌਰਟਰੀ 'ਚ ਉਨ੍ਹਾਂ ਦੀ ਜਾਂਚ ਕੀਤੀ ਗਈ।
ਜਾਂਚ 'ਚ ਦੇਖਿਆ ਗਿਆ ਕਿ ਵੱਖ-ਵੱਖ ਪ੍ਰਕਾਰ ਦੇ ਕੈਂਸਰ ਬ੍ਰੈਸਟ ਕੈਂਸਰ, ਯੂਰੀਨ ਕੈਂਸਰ, ਏਸੋਫੇਗਸ ਕੈਂਸਰ ਨਾਲ ਪੀੜਤ ਮਰੀਜ਼ਾਂ 'ਚ ਐਲਮੂਨੀਅਮ, ਆਰਸੈਨਿਕ, ਬੋਰੀਅਮ, ਕੈਡੀਮੀਅਮ, ਮੈਗਨੀਜ, ਲੇਡ, ਸਟਰੋਂਟੀਅਮ ਅਤੇ ਯੂਰੇਨੀਅਮ ਦੀ ਮਾਤਰਾ ਘੱਟ ਪਾਈ ਗਈ ਜਦਕਿ ਸਿਹਤਮੰਦ ਲੋਕਾਂ 'ਚ ਉਕਤ ਹੈਵੀ ਮੈਟਲਸ ਦੀ ਮਾਤਰਾ ਵੱਧ ਪਾਈ ਗਈ।
ਕੈਂਸਰ ਮਰੀਜ਼ਾਂ 'ਚ ਐਲਮੂਨੀਅਮ ਦੀ ਮਾਤਰਾ ਔਸਤ 9.37 ਐੱਮ.ਜੀ ਪਾਈ ਗਈ ਜਦਕਿ ਸਿਹਤਮੰਦ ਲੋਕਾਂ 'ਚ ਇਹ ਮਾਤਰਾ 10.98 ਐੱਮ.ਜੀ ਰਹੀ। ਇਸੇ ਤਰ੍ਹਾਂ ਆਰਸੈਨਿਕ ਦੀ ਮਾਤਰਾ ਵੀ ਕੈਂਸਰ ਪੀੜਤਾਂ 'ਚ 0.07 ਐੱਮ.ਜੀ ਅਤੇ ਸਿਹਤਮੰਦ ਲੋਕਾਂ 'ਚ ਇਹ ਮਾਤਰਾ 0.11 ਐੱਮ.ਜੀ ਪਾਈ ਗਈ।
ਕੈਡੀਮੀਅਮ ਦੀ ਮਾਤਰਾ ਕੈਂਸਰ ਪੀੜਤਾਂ ਤੇ ਸਿਹਤਮੰਦ ਲੋਕਾਂ 'ਚ 0.12 ਐੱਮ.ਜੀ ਯਾਨੀ ਬਰਾਬਰ ਪਾਈ ਗਈ। ਸਟਰੋਂਟੀਅਮ ਦੀ ਮਾਤਰਾ ਵੀ ਮਰੀਜ਼ਾਂ 'ਚ 14.12 ਐੱਮ.ਜੀ ਰਹੀ ਜਦਕਿ ਸਿਹਤਮੰਦ ਲੋਕਾਂ 'ਚ ਇਹ ਮਾਤਰਾ 16.62 ਐੱਮ.ਜੀ ਪਾਈ ਗਈ।
ਅਧਿਐਨ ਦੌਰਾਨ ਪਾਇਆ ਗਿਆ ਕਿ ਮਾਲਵਾ ਖੇਤਰ 'ਚ ਵੱਖ-ਵੱਖ ਪ੍ਰਕਾਰ ਦੇ ਕੈਂਸਰ ਦਾ ਕਾਰਨ ਪਾਣੀ, ਮਿੱਟੀ ਅਤੇ ਜ਼ਹਿਰੀਲੇ ਰਸਾਇਣ ਹਨ। ਅਧਿਐਨ ਦਾ ਹਿੱਸਾ ਰਹੇ ਖੇਤੀ ਵਿਰਾਸਤ ਦੇ ਡਾ. ਚੰਦ ਪ੍ਰਕਾਸ਼ ਨੇ ਦੱਸਿਆ ਕਿ ਉਕਤ ਖੋਜ ਦੇ ਨਤੀਜਿਆਂ ਨੂੰ ਜਰਮਨੀ ਦੇ ਸਿਹਤਮੰਦ ਲੋਕਾਂ ਨਾਲ ਮਿਲਾਇਆ ਗਿਆ ਤਾਂ ਉਸ 'ਚ ਜ਼ਮੀਨ-ਆਸਮਾਨ ਦਾ ਫ਼ਰਕ ਨਿਕਲਿਆ। ਜਰਮਨੀ ਦੇ ਸਿਹਤਮੰਦ ਲੋਕਾਂ 'ਚ ਉਕਤ ਜ਼ਹਿਰਲੀ ਤੱਤ ਬਹੁਤ ਘੱਟ ਮਾਤਰਾ 'ਚ ਪਾਏ ਗਏ ਜਦਕਿ ਪੰਜਾਬੀ ਲੋਕਾਂ 'ਚ ਇਹ ਤੱਤ ਵੱਡੀ ਮਾਤਰਾ 'ਚ ਮਿਲੇ। ਜਿੱਥੇ ਪੰਜਾਬੀ ਸਿਹਤਮੰਦ ਲੋਕਾਂ 'ਚ ਐਲਮੂਨੀਅਮ ਦੀ ਮਾਤਰਾ 81 ਐੱਮ.ਜੀ ਰਹੀ ਉੱਥੇ ਉਕਤ ਯੂਰੋਪੀਅਨ ਲੋਕਾਂ 'ਚ ਇਹ ਮਾਤਰਾ ਸਿਰਫ 4 ਐੱਮ.ਜੀ ਪਾਈ ਗਈ।
ਡਾ. ਚੰਦ ਪ੍ਰਕਾਸ਼ ਨੇ ਦੱਸਿਆ ਕਿ ਕੈਂਸਰ ਦੀ ਬੀਮਾਰੀ 'ਚ ਉਮਰ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵੱਡੀ ਉਮਰ ਦੇ ਵੱਧ ਲੋਕ ਕੈਂਸਰ ਦੀ ਲਪੇਟ 'ਚ ਆਉਂਦੇ ਹਨ ਜਦਕਿ ਛੋਟੀ ਉਮਰ ਦੇ ਲੋਕ ਵੱਧ ਜ਼ਹਿਰੀਲੇ ਤੱਤ ਦੀ ਮੌਜੂਦਗੀ ਦੇ ਬਾਵਜੂਦ ਕੈਂਸਰ ਤੋਂ ਬਚੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਨਹੀਂ ਸਮਝਣਾ ਚਾਹੀਦਾ ਕਿ ਉਹ ਲੋਕ ਇਸ ਭਿਆਨਕ ਬੀਮਾਰੀ ਦੀ ਲਪੇਟ 'ਚ ਨਹੀਂ ਆਉਣਗੇ ਸਗੋਂ ਭਵਿੱਖ 'ਚ ਇਸ ਬੀਮਾਰੀ ਦਾ ਖ਼ਤਰਾ ਉਨ੍ਹਾਂ 'ਤੇ ਵੀ ਬਣਿਆ ਰਹੇਗਾ।
ਸੁਖਬੀਰ ਬਾਦਲ ਨੇ ਪੰਜਾਬ ਪੁਲਸ ਦੇ ਹੈੱਡਕੁਆਰਟਰ 'ਤੇ ਮਾਰਿਆ ਛਾਪਾ
NEXT STORY