ਮੋਹਾਲੀ (ਜੱਸੀ) : ਥਾਣਾ ਮਟੌਰ ਅਧੀਨ ਪੈਂਦੇ ਨਿਊ ਹੋਮਲੈਂਡ ਲਾਈਟਾਂ ਨੇੜੇ ਸੜਕ ਹਾਦਸੇ ’ਚ ਇਕ ਰਿਕਸ਼ਾ-ਰੇਹੜੀ ਚਲਾਉਣ ਵਾਲੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਰਿੰਦਰਪਾਲ ਸਿੰਘ (61) ਵਾਸੀ ਖਰੜ ਵਜੋਂ ਹੋਈ ਹੈ। ਇਸ ਸਬੰਧੀ ਗੁਰਦਿਆਲ ਸਿੰਘ ਨੇ ਥਾਣਾ ਮਟੌਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਪਿਤਾ ਲੱਕੜ ਦਾ ਕੰਮ ਕਰਦੇ ਸਨ। 28 ਫਰਵਰੀ ਨੂੰ ਉਸ ਦੇ ਪਿਤਾ ਆਪਣੀ ਰਿਕਸ਼ਾ ਰੇਹੜੀ ’ਤੇ ਲੱਕੜ ਲੈ ਕੇ ਸੈਕਟਰ 70 ਤੋਂ ਸੋਹਾਣਾ ਵੱਲ ਨੂੰ ਜਾ ਰਹੇ ਸਨ ਤੇ ਉਹ ਆਪਣੇ ਮੋਟਰਸਾਈਕਲ ’ਤੇ ਪਿਤਾ ਦੇ ਪਿੱਛੇ-ਪਿੱਛੇ ਜਾ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਚਾਲਕ ਆਇਆ ਅਤੇ ਉਸ ਦੇ ਪਿਤਾ ਦੇ ਰਿਕਸ਼ਾ ਰੇਹੜੀ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਦੌਰਾਨ ਉਸ ਦਾ ਪਿਤਾ ਰਿਕਸ਼ਾ ਰੇਹੜੀ ਸਮੇਤ ਸੜਕ ’ਤੇ ਜਾ ਡਿੱਗਿਆ ਅਤੇ ਉਸ ਦੇ ਪਿਤਾ ਦੇ ਗੰਭੀਰ ਸੱਟਾਂ ਵੱਜੀਆਂ। ਉਸ ਵੱਲੋਂ ਰਾਹਗੀਰਾਂ ਦੀ ਮਦਦ ਨਾਲ ਆਪਣੇ ਪਿਤਾ ਨੂੰ ਸੈਕਟਰ 32 ਚੰਡੀਗੜ੍ਹ ਦੇ ਜੀ. ਐੱਮ. ਸੀ. ਐੱਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੇ ਪਿਤਾ ਸੁਰਿੰਦਰਪਾਲ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ’ਚ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੂਜੇ ਮਾਮਲੇ ’ਚ ਜਸਵਿੰਦਰ ਸਿੰਘ ਨੇ ਥਾਣਾ ਮੁੱਲਾਂਪੁਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਅਤੇ ਉਸ ਦਾ ਭਾਣਜਾ ਲਵਪ੍ਰੀਤ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੱਦੀ ਤੋਂ ਵਾਪਸ ਆਪਣੇ ਪਿੰਡ ਪੀਰ ਸੋਹਾਣਾ ਨੂੰ ਵਾਪਸ ਆ ਰਹੇ ਸਨ।
ਉਹ ਜਦ ਓਮੈਕਸ ਬਿਲਡਿੰਗ ਕੋਲ ਪੁੱਜੇ ਤਾਂ ਇਕ ਤੇਜ਼ ਰਫਤਾਰ ਟਰੱਕ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਵੱਜੀਆਂ ਜਦਕਿ ਕੱਚੀ ਜਗਾ ’ਤੇ ਡਿੱਗਣ ਕਾਰਨ ਉਸ ਦੇ ਭਤੀਜੇ ਦਾ ਬਚਾਅ ਰਿਹਾ। ਉਹ ਇਸ ਸਮੇਂ ਪੀ.ਜੀ.ਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ। ਪੁਲਸ ਨੇ ਪ੍ਰਤਾਪ ਸਿੰਘ ਨਾਂ ਦੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ: ਪਿਓ ਨੇ ਧੀ ਨਾਲ ਕੀਤਾ ਘਿਨੌਣਾ ਕਾਰਾ! ਧੀ ਨੇ ਵੀ ਬਣਾ ਲਈ ਵੀਡੀਓ ਤੇ ਫ਼ਿਰ...
NEXT STORY