ਹੁਸ਼ਿਆਰਪੁਰ-ਸੂਬੇ 'ਚ ਟੋਲ ਪਲਾਜ਼ਿਆਂ ਤੋਂ ਪਰੇਸ਼ਾਨ ਜਨਤਾ ਦੇ ਜ਼ਖਮਾਂ 'ਤੇ ਲੂਣ ਛਿੜਕ ਰਹੇ ਟੋਲ ਪਲਾਜ਼ੇ ਹੁਣ ਟੋਲ ਮਾਫੀਆ 'ਚ ਤਬਦੀਲ ਹੋ ਚੁੱਕੇ ਹਨ। ਟੋਲ ਪਾਲਜ਼ਿਆਂ 'ਤੇ ਆਉਣ-ਜਾਣ ਵਾਲਿਆਂ ਨਾਲ ਬਦਸੂਲਕੀ ਤਾਂ ਆਮ ਗੱਲ ਹੋ ਚੁਕੀ ਹੈ ਪਰ ਟੋਲ ਮਾਫੀਆ ਦੀ ਗੁੰਡਾਗਰਦੀ ਦਾ ਨੰਗਾ ਨਾਚ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਟੋਲ ਪਰਚੀ ਹੋਣ ਦੇ ਬਾਬਜੂਦ ਇਕ ਪਰਿਵਾਰ ਨਾਲ ਟੋਲ ਪਲਾਜ਼ਾ 'ਤੇ ਮੌਜੂਦ ਗੁੰਡਿਆ ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਇਸ ਦੌਰਾਨ ਟੋਲ ਮਾਫੀਆ ਨੇ ਉਮਰ ਦਰਾਜ ਬੁਜ਼ਰਗਾਂ ਦਾ ਲਿਹਾਜ ਵੀ ਨਹੀ ਕੀਤਾ ਅਤੇ ਰੱਜ ਕੇ ਕੁਟਾਪਾ ਚਾੜ੍ਹਿਆ। ਉਕਤ ਪਰਿਵਾਰ ਨੂੰ ਸਿਵਲ ਹਸਪਾਤਲ 'ਚ ਇਲਾਜ ਲਈ ਭਰਤੀ ਹੋਣਾ ਪਿਆ। ਲੋਕਲ ਪੁਲਸ ਵੀ ਟੋਲ ਪਲਾਜ਼ਿਆਂ ਦੇ ਮਾਫੀਆ ਨਾਲ ਰੱਲੀ ਹੋਈ ਅਤੇ ਕਿਸੇ ਦੀ ਕੋਈ ਸੁਣਵਾਈ ਨਹੀ ਹੁੰਦੀ। ਜਨਤਾ ਕੋਲੋਂ ਟੋਲ ਟੈਕਸ ਗੁੰੰਡਿਆਂ ਦੀ ਤਰ੍ਹਾਂ ਵਸੂਲਿਆ ਜਾ ਰਿਹਾ ਹੈ ।
ਜਾਣਕਾਰੀ ਮੁਤਾਬਕ ਵਰੁਣ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਹ ਚੰਡੀਗੜ੍ਹ ਤੋਂ ਟਾਂਡਾ ਇਕ ਵਿਆਹ 'ਤੇ ਗਏ ਸਨ ਗਏ। ਜਦੋਂ ਉਹ ਹੁਸ਼ਿਆਰਪੁਰ ਦੇ ਨਜ਼ਦੀਕ ਚੰਡੀਗੜ੍ਹ ਰੋਡ 'ਤੇ ਪੈਂਦੇ ਟੋਲ ਪਲਾਜ਼ਾ 'ਤੇ ਪਹੁੰਚੇ ਤਾਂ ਟੋਲ ਪਲਾਜ਼ੇ 'ਤੇ ਟਰੱਕ ਖੜ੍ਹਾ ਸੀ, ਜੋ ਰਸਤਾ ਨਹੀਂ ਦੇ ਰਿਹਾ ਸੀ। ਜਦੋਂ ਵਰੁਣ ਨੇ ਟੋਲ ਪਲਾਜ਼ੇ ਵਾਲਿਆਂ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਉਹ ਕਹਿਣ ਲੱਗੇ ਕਿ ਤੈਨੂੰ ਜ਼ਿਆਦਾ ਕਾਹਲੀ ਹੈ। ਇਸ ਤੋਂ ਬਾਅਦ ਜਦੋਂ ਵਰੁਣ ਨੇ ਮੈਨੇਜਰ ਨਾਲ ਮਿਲਣ ਦੀ ਗੱਲ ਕਹੀ ਤਾਂ ਟੋਲ ਪਲਾਜ਼ੇ ਵਾਲੇ ਗੁੰਡਾਗਰਦੀ 'ਤੇ ਉਤਰ ਆਏ।
ਟੋਲ ਪਲਾਜ਼ੇ ਵਾਲਿਆਂ ਨੇ ਵਰੁਣ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਦੇ ਪਿਤਾ ਉਸ ਨੂੰ ਛੁਡਾਉਣ ਆਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਪੁਲਸ ਨੇ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ ਕਿਉਂਕਿ ਉਹ ਵੀ ਟੋਲ ਪਲਾਜ਼ਿਆਂ ਦੇ ਮਾਲਕਾਂ ਨਾਲ ਰਲੀ ਹੋਈ ਹੈ ਅਤੇ ਕਿਸੇ ਵੀ ਟੋਲ ਮੁਲਾਜ਼ਮ ਨੇ ਵਰਦੀ ਨਹੀ ਪਾਈ ਹੋਈ ਸੀ।
ਪੰਜਾਬ ਦਾ ਮਾਲਵਾ ਇਲਾਕਾ ਕੈਂਸਰ ਦੇ ਕਾਲੇ ਬੱਦਲਾਂ ਹੇਠ, ਨਤੀਜੇ ਡਰਾਵਣੇ
NEXT STORY