ਇਸਲਾਮਾਬਾਦ-ਮੁੰਬਈ ਹਮਲਿਆਂ ਦੇ ਮਾਸਟਰ ਮਾਇੰਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਾਈਦ ਦੀ ਦੋ ਰੋਜ਼ਾ ਰੈਲੀ ਵੀਰਵਾਰ ਤੋਂ ਸ਼ੁਰੂ ਹੋ ਰਹੀ ਹੈ। ਪ੍ਰੋਗਰਾਮ ਲਾਹੌਰ ਸਥਿਤ ਸਮਾਰਕ ਮੀਨਾਰ-ਏ-ਪਾਕਿਸਤਾਨ ਦੀ ਗਰਾਊਂਡ 'ਚ ਹੋਵੇਗਾ। ਇਸ 'ਚ ਸਾਰੇ ਦਲਾਂ ਅਤੇ ਜਮਾਤਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ। ਰੈਲੀ 'ਚ ਆਉਣ ਵਾਲੇ ਲੋਕਾਂ ਲਈ ਸਰਕਾਰ ਨੇ ਦੋ ਖਾਸ ਰੇਲਗੱਡੀਆਂ ਵੀ ਚਲਾਈਆਂ ਹਨ।
ਭਾਰਤ ਨੇ ਜਤਾਇਆ ਇਤਰਾਜ਼-
ਹਾਫਿਜ਼ ਦੀ ਅਗਵਾਈ ਵਾਲੇ ਸੰਗਠਨ ਨੂੰ ਸੰਮੇਲਨ ਲਈ ਪਾਕਿਸਤਾਨ ਸਰਕਾਰ ਦੀ ਮਦਦ 'ਤੇ ਭਾਰਤ ਨੇ ਸਖਤ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਭਾਰਤ ਨੇ ਇਸਨੂੰ ਅੱਤਵਾਦ ਖਿਲਾਫ ਸੰਸਾਰਕ ਮਾਪਦੰਡਾਂ ਦੀ ਖੁਲ੍ਹੇੇਆਮ ਉਲੰਘਣਾ ਦੱਸਿਆ ਹੈ। ਜ਼ਿਕਰਯੋਗ ਹੈ ਕਿ 2008 ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਜਮਾਤ ਅਤੇ ਇਸਦੇ ਚਾਰ ਨੇਤਾਵਾਂ ਨੂੰ ਅਲਕਾਇਦਾ ਅਤੇ ਤਾਲਿਬਾਨ ਦੇ ਮਦਦਗਾਰਾਂ ਦੀ ਸੂਚੀ 'ਚ ਪਾ ਦਿੱਤਾ ਸੀ। ਇਸ ਸਾਲ ਜੂਨ 'ਚ ਅਮਰੀਕਾ ਨੇ ਵੀ ਜਮਾਤ ਨੂੰ ਅੱਤਵਾਦੀ ਸੰਗਠਨ ਐਲਾਨ ਕੀਤਾ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਸਈਦ ਨੂੰ ਸਮੇਂ-ਸਮੇਂ 'ਤੇ ਪਾਕਿਸਤਾਨ ਸਰਕਾਰ ਵਲੋਂ ਆਰਥਕ ਮਦਦ ਵੀ ਮਿਲਦੀ ਰਹਿੰਦੀ ਹੈ, ਜਿਸਦਾ ਇਸਤੇਮਾਲ ਉਹ ਭਾਰਤ ਖਿਲਾਫ ਅੱਤਵਾਦੀ ਗਤੀਵਿਧੀਆਂ ਨੂੰ ਬੜ੍ਹਾਵਾ ਦੇਣ 'ਚ ਕਰਦਾ ਹੈ। ਇਸ ਤੋਂ ਇਲਾਵਾ ਉਸਨੂੰ ਪਾਕਿਸਤਾਨ ਖੁਫੀਆ ਏਜੰਸੀ ਆਈ.ਐਸ.ਆਈ. ਦੀ ਸੁਰੱਖਿਆ ਵੀ ਹਾਸਲ ਹੈ।
ਕਸ਼ਮੀਰ ਨੂੰ ਲੈ ਕੇ ਮੋਰਚਾਬੰਦੀ-
ਜਮਾਤ ਦਾ ਕਹਿਣਾ ਹੈ ਕਿ ਮੁਸਲਿਮਾਂ 'ਚ ਏਕਤਾ ਲਿਆਉਣਾ ਤੇ ਕਸ਼ਮੀਰ ਦੇ ਲੋਕਾਂ 'ਤੇ ਭਾਰਤੀਆਂ ਦੇ ਜ਼ੁਲਮ ਖਿਲਾਫ ਪਾਕਿਸਤਾਨੀ ਜਨਤਾ ਨੂੰ ਗਤੀਸ਼ੀਲ ਕਰਨਾ ਇਸ ਰੈਲੀ ਦਾ ਮਕਸਦ ਹੈ। ਸਾਰੇ ਰਾਜਨੀਤਿਕ ਅਤੇ ਧਾਰਮਿਕ ਸੰਗਠਨਾਂ ਨੂੰ ਇਸ 'ਚ ਆਉਣ ਲਈ ਸੱਦਾ ਦਿੱਤਾ ਗਿਆ ਹੈ।
ਚੱਲਦੇ ਜਹਾਜ਼ ਦੇ ਉੱਪਰ ਟੁੱਟਿਆ ਪੁਲ (ਦੇਖੋ ਤਸਵੀਰਾਂ)
NEXT STORY