ਅਹਿਮਦਾਬਾਦ- ਪੋਰਬੰਦਰ ਸਥਿਤ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਨਮ ਭੂਮੀ 'ਚ ਉਨ੍ਹਾਂ ਨਾਲ ਜੁੜੀਆਂ ਵਸਤੂਆਂ ਅਤੇ ਤਸਵੀਰਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਪ੍ਰਦਰਸ਼ਨੀ 'ਚ ਮਹਾਤਮਾ ਗਾਂਧੀ ਜੀ ਦੀਆਂ ਤਸਵੀਰਾਂ ਨਾਲ ਦੇਸ਼ ਅਤੇ ਦੁਨੀਆ ਦੇ ਕਈ ਸਮਾਜ ਸੁਧਾਰਕ, ਵਿਗਿਆਨੀਆਂ ਅਤੇ ਨਾਮਵਰ ਉੱਘੇ ਵਿਅਕਤੀਆਂ ਦੀਆਂ ਉਨ੍ਹਾਂ ਨਾਲ ਲਈਆਂ ਗਈਆਂ ਤਸਵੀਰਾਂ ਸ਼ਾਮਲ ਹਨ। ਵੱਖ-ਵੱਖ ਤਸਵੀਰਾਂ ਵਿਚ ਜਵਾਹਰ ਲਾਲ ਨਹਿਰੂ, ਲੌਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ, ਨੇਤਾ ਜੀ ਸੁਭਾਸ਼ ਚੰਦਰ ਬੋਸ ਸਮੇਤ ਕਈ ਹੋਰ ਨੇਤਾਵਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਾਈ ਗਈ।
ਇਨ੍ਹਾਂ ਤਸਵੀਰਾਂ ਨਾਲ ਹੀ ਪਾਕਿਸਤਾਨ ਦੇ ਨਿਰਮਾਤਾ ਮੁਹੰਮਦ ਅਲੀ ਜਿੰਨਾ ਦੀ ਤਸਵੀਰ ਵੀ ਹੈ। ਮਹਾਤਮਾ ਗਾਂਧੀ ਨਾਲ ਜਿੰਨਾ ਦੀ ਤਸਵੀਰ ਨੂੰ ਲੈ ਕੇ ਕਈ ਗਾਂਧੀਵਾਦੀ ਨਾਰਾਜ਼ ਹਨ। ਪਾਕਿਸਤਾਨ ਦੇ ਨਿਰਮਾਤਾ ਮੁਹੰਮਦ ਅਲੀ ਜਿੰਨਾ ਦੀ ਤਸਵੀਰ ਨੂੰ ਲੈ ਕੇ ਬਾਹਰ ਤੋਂ ਪ੍ਰਦਰਸ਼ਨੀ ਦੇਖਣ ਆਏ ਕਈ ਦਰਸ਼ਕਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਜਿੰਨਾ ਕਾਰਨ ਹੀ ਭਾਰਤ ਦੀ ਵੰਡ ਹੋਈ ਸੀ। ਦੇਸ਼ ਨਾਲ ਅਜਿਹੀ ਸੌਦੇਬਾਜ਼ੀ ਕਰਨ ਵਾਲੇ ਦੀ ਮਹਾਤਮਾ ਗਾਂਧੀ ਦੀ ਤਸਵੀਰ ਨਾਲ ਦੇਖ ਕੇ ਦਰਸ਼ਕਰ ਖਫਾ ਹੋ ਗਏ। ਜਿੰਨਾ ਦੇ ਪਰਿਵਾਰ ਦਾ ਸੰਬੰਧ ਹਿੰਦੂ ਲੋਹਾਣਾ ਜਾਤੀ ਨਾਲ ਸੀ। ਜਿੰਨਾ ਧਰਮ ਬਦਲ ਕੇ ਮੁਸਲਮਾਨ ਬਣ ਗਏ ਸਨ। ਇਹ ਤਸਵੀਰਾਂ ਕੀਰਤੀ ਮੰਦਰ ਦੇ ਸੰਚਾਲਕਾ ਨੇ ਲਾਈ। ਉੱਧਰ ਪ੍ਰਦਰਸ਼ਨੀ ਲਾਉਣ ਵਾਲੀ ਸੰਚਾਲਕ ਕਮੇਟੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ 'ਚ ਕੁਝ ਗਲਤ ਨਜ਼ਰ ਨਹੀਂ ਆਉਂਦਾ ਹੈ।
'ਧਰਮ ਦੇ ਨਾਂ 'ਤੇ ਇਹ ਕੀ ਹੋ ਰਿਹੈ'! (ਵੀਡੀਓ)
NEXT STORY