ਚਰਖੀ ਦਾਦਰੀ- ਪਹਿਲਾਂ ਸਤਲੋਕ ਆਸ਼ਰਮ ਦੇ ਸੰਤ ਰਾਮਪਾਲ, ਫਿਰ ਡੇਰਾ ਸੱਚਾ ਸੌਦਾ ਅਤੇ ਹੁਣ ਚਰਖੀ ਦਾਦਰੀ ਦੇ ਕ੍ਰਿਸ਼ਨ ਪ੍ਰਣਾਮੀ ਮੰਦਰ ਦੀ ਸੰਚਾਲਕਾ 'ਤੇ ਗੰਭੀਰ ਦੋਸ਼ ਲੱਗੇ ਹਨ। ਚਰਖੀ ਦਾਦਰੀ ਦੇ ਗਾਂਧੀ ਨਗਰ ਕਾਲੋਨੀ ਸਥਿਤ ਕ੍ਰਿਸ਼ਨ ਪ੍ਰਣਾਮੀ ਮੰਦਰ ਦੀ ਸੰਚਾਲਕਾ ਸਾਧਵੀ ਕੌਸ਼ਲ ਮਹਾਰਾਜ 'ਤੇ ਇਕ ਲੜਕੀ ਨੇ ਵਸ਼ੀਕਰਨ ਕਰ ਕੇ ਬਲਾਤਕਾਰ ਦੇ ਦੋਸ਼ ਲਾਏ ਹਨ। ਇਹ ਲੜਕੀ ਇੱਥੇ ਸਿਲਾਈ ਸਿੱਖਣ ਜਾਂਦੀ ਸੀ।
ਲੜਕੀ ਨੇ ਮੀਡੀਆ ਦੇ ਕੈਮਰੇ ਦੇ ਸਾਹਮਣੇ ਆਪਣਾ ਸਾਰਾ ਦੁੱਖ ਬਿਆਨ ਕੀਤਾ ਹੈ। ਲੜਕੀ ਨੇ ਕਿਹਾ ਕਿ ਮੈਂ 2013 ਤੋਂ ਸਿਲਾਈ ਸਿੱਖਣ ਕ੍ਰਿਸ਼ਨ ਪ੍ਰਣਾਮੀ ਮੰਦਰ 'ਚ ਹਾਂ। ਮੰਦਰ ਦੀ ਸੰਚਾਲਕਾ ਸਾਧਵੀ ਨੇ ਮੇਰਾ ਵਸ਼ੀਕਰਨ ਕੀਤਾ ਅਤੇ ਮੇਰੀ ਦੋਸਤੀ ਕਰਵਾ ਦਿੱਤੀ ਅਤੇ ਮੈਨੂੰ ਸਿਲਾਈ ਸਿੱਖਣ ਨਹੀਂ ਦਿੱਤੀ ਗਈ। ਲੜਕੀ ਨੇ ਕਿਹਾ ਕਿ ਮੈਨੂੰ ਗੁਰੂ ਮੰਤਰ ਦਿੱਤਾ ਗਿਆ ਅਤੇ ਮੈਨੂੰ ਕੁਝ ਵੀ ਪਤਾ ਨਹੀਂ ਲੱਗਦਾ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਉਨ੍ਹਾਂ ਨੇ ਮੇਰਾ ਵਿਆਹ ਕਰਵਾ ਦਿੱਤਾ ਅਤੇ ਮੈਨੂੰ ਜ਼ਬਰਦਸਤੀ ਪਤੀ-ਪਤਨੀ ਵਾਂਗ ਰੱਖਿਆ ਗਿਆ।
ਉੱਧਰ ਮੰਦਰ ਦੀ ਸੰਚਾਲਕਾ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਗਲਤ ਤੇ ਬੇਬੁਨਿਆਦ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਸਿਲਾਈ ਸਿੱਖਦੀ ਸੀ। ਇਹ ਮੰਦਰ ਨੂੰ ਬਦਨਾਮ ਕਰਨ ਦੀ ਗੱਲ ਹੈ ਅਤੇ ਮੰਦਰ ਵਿਚ ਕੋਈ ਪੁਰਸ਼ ਨਹੀਂ ਹੈ ਅਤੇ ਇਹ ਮੰਦਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।
ਤੁਹਾਨੂੰ ਦੱਸ ਦਈਏ ਕਿ ਬੀਤੀ 14 ਨਵੰਬਰ ਨੂੰ ਦਾਦਰੀ ਦੇ ਵਾਰਡ ਨੰਬਰ-7 ਗਾਂਧੀ ਨਗਰ ਵਾਸੀ ਇਕ ਔਰਤ ਨੇ ਜ਼ਿਲਾ ਬਾਲ ਕਲਿਆਣ ਅਧਿਕਾਰੀ ਅਤੇ ਸਥਾਨਕ ਸਿਟੀ ਪੁਲਸ ਸਟੇਸ਼ਨ 'ਚ ਸਾਧਵੀ ਕੌਸ਼ਲ ਮਹਾਰਾਜ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ।
ਜੰਮੂ 'ਚ ਅੱਤਵਾਦੀ ਹਮਲਾ, 5 ਜਵਾਨ ਸ਼ਹੀਦ
NEXT STORY