ਰਾਜਪੁਰਾ (ਸੈਣੀ, ਮਸਤਾਨਾ, ਹਰਵਿੰਦਰ)-ਰਾਜਪੁਰਾ ਸਰਹਿੰਦ ਰੋਡ 'ਤੇ ਵਾਪਰੇ ਸੜਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਜਿਸ ਵਿਚ ਆਪਣੇ ਵਾਹਨ 'ਤੇ ਸਵਾਰ ਉਕਤ ਜੋੜੇ ਨੂੰ ਟੱਕਰ ਮਾਰਨ ਵਾਲੇ ਵਾਹਨ ਦਾ ਚਾਲਕ ਮੌਕੇ 'ਤੋਂ ਫਰਾਰ ਹੋ ਗਿਆ। ਸਦਰ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੁਰਾਣਾ ਰਾਜਪੁਰਾ ਦੇ ਜੱਟਾਂ ਵਾਲਾ ਮੁਹੱਲਾ ਦੇ ਰਹਿਣ ਵਾਲੇ ਸੰਦੀਪ ਭਾਰਦਵਾਜ ਤੇ ਉਸਦੀ ਪਤਨੀ ਮੋਨਿਕਾ ਭਾਰਦਵਾਜ ਮੋਟਰਸਾਈਕਲ 'ਤੇ ਸਵਾਰ ਹੋ ਕੇ ਰਾਜਪੁਰਾ-ਸਰਹਿੰਦ ਰੋਡ ਤੇ ਸਥਿਤ ਇਕ ਮੈਰਿਜ ਪੈਲੇਸ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ। ਜਦੋਂ ਉਕਤ ਦੋਵਾਂ ਨੇ ਪਿੰਡ ਪਿਲਖਣੀ ਵਾਲਾ ਮੋੜ ਪਾਰ ਕੀਤਾ ਤਾਂ ਪਿਛਿਓਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ 'ਤੇ ਦੋਵੇਂ ਸੜਕ 'ਤੇ ਡਿੱਗ ਗਏ।
ਇਸ ਦੌਰਾਨ ਇਕ ਕਾਰ ਸਵਾਰ ਨੇ ਸੰਦੀਪ ਭਾਰਦਵਾਜ ਨੂੰ ਕਾਰ ਵਿਚ ਪਾ ਕੇ ਇਲਾਜ ਲਈ ਏ. ਪੀ. ਜੈਨ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦਕਿ ਸੂਚਨਾ ਮਿਲਣ 'ਤੇ ਐਂਬੂਲੈਂਸ ਪਹੁੰਚੀ ਤਾਂ ਦੇਖਿਆ ਕਿ ਉਸਦੀ ਪਤਨੀ ਮੋਨਿਕਾ ਵੀ ਦਮ ਤੋੜ ਚੁੱਕੀ ਸੀ। ਜਿਸ 'ਤੇ ਐਂਬੂਲੈਂਸ ਦੇ ਚਾਲਕ ਨੇ ਕਿਹਾ ਕਿ ਉਹ ਮ੍ਰਿਤਕਾਂ ਨੂੰ ਨਹੀਂ ਲਿਜਾਂਦੇ ਤਾਂ ਉਥੇ ਇਕੱਤਰ ਲੋਕਾਂ ਨੇ ਗੁਰਨਾਮ ਸਿੰਘ ਤੇ ਫਾਰਮਾਸਿਸਟ ਦੀ ਜੰਮ ਕੇ ਕੁੱਟਮਾਰ ਕੀਤੀ। ਬਾਅਦ ਵਿਚ ਸਰਕਾਰੀ ਐਬੂਂਲੈਂਸ ਰਾਹੀਂ ਮੋਨਿਕਾ ਭਾਰਦਵਾਜ ਦੀ ਲਾਸ਼ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਪੁਲਸ ਕਰਮਚਾਰੀ ਏ. ਪੀ. ਜੈਨ ਹਸਪਤਾਲ ਪਹੁੰਚ ਕੇ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਟੱਕਰ ਮਾਰਨ ਦੇ ਬਾਅਦ ਕਾਰ ਭਜਾ ਕੇ ਲੈ ਜਾਣ ਵਿਚ ਕਾਮਯਾਬ ਹੋ ਗਿਆ।
ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਤੰਗ ਆ ਕੇ ਪਤੀ ਨੇ ਕੀਤੀ ਆਤਮਹੱਤਿਆ
NEXT STORY