ਮੁੰਬਈ- ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਰਣਬੀਰ ਕਪੂਰ ਤੇ ਐਸ਼ਵਰਿਆ ਰਾਏ ਪਹਿਲੀ ਵਾਰ ਇਕੱਠੇ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ 'ਚ ਬਣ ਰਹੀ ਫਿਲਮ ਏ ਦਿਲ ਹੈ ਮੁਸ਼ਕਿਲ 'ਚ ਨਜ਼ਰ ਆਉਣ ਵਾਲੇ ਹਨ। ਕਰਨ ਜੌਹਰ ਦੇ ਡਾਇਰੈਕਸ਼ਨ ਹੇਠ ਬਣਨ ਵਾਲੀ ਇਸ ਫਿਲਮ 'ਚ ਐਸ਼ਵਰਿਆ ਤੇ ਰਣਬੀਰ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਵੀ ਕੰਮ ਕਰ ਰਹੀ ਹੈ ਪਰ ਖਬਰਾਂ ਮੁਤਾਬਕ ਕਰਨ ਦੀ ਇਸ ਫਿਲਮ 'ਚ ਰਣਬੀਰ ਤੇ ਐਸ਼ਵਰਿਆ ਵਿਚਾਲੇ ਲਿਪਲੌਕ ਸ਼ੂਟ ਕੀਤਾ ਜਾ ਸਕਦਾ ਹੈ।
ਫਿਲਮ ਦੀ ਕਹਾਣੀ ਕਾਫੀ ਇੰਟੈਨਸ ਲਵ ਸਟੋਰੀ 'ਤੇ ਆਧਾਰਿਤ ਹੈ, ਇਸ ਲਈ ਹੋ ਸਕਦਾ ਹੈ ਕਿ ਇਸ ਫਿਲਮ 'ਚ ਰਣਬੀਰ ਕਪੂਰ ਐਸ਼ਵਰਿਆ ਰਾਏ ਬੱਚਨ ਨਾਲ ਕਿਸਿੰਗ ਸੀਨ ਕਰੇ। ਫਿਲਹਾਲ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਰਣਬੀਰ ਤੇ ਐਸ਼ਵਰਿਆ ਸਿਲਵਰ ਸਕ੍ਰੀਨ 'ਤੇ ਇੰਟੀਮੇਟ ਹੋਣਗੇ ਜਾਂ ਨਹੀਂ ਪਰ ਇੰਨਾ ਜ਼ਰੂਰ ਹੈ ਕਿ ਜਦੋਂ ਤੋਂ ਐਸ਼ ਨੇ ਰਣਬੀਰ ਕਪੂਰ ਨਾਲ ਫਿਲਮ ਸਾਈਨ ਕੀਤੀ ਹੈ, ਉਦੋ2 ਤੋਂ ਮੈਡਮ ਹਰ ਜਗ੍ਹਾ ਰਣਬੀਰ ਦੀ ਰੱਜ ਕੇ ਤਾਰੀਫ ਕਰਦੀ ਨਜ਼ਰ ਆ ਰਹੀ ਹੈ।
ਆਮਿਰ ਨੇ ਕਿਹਾ, ਬਹੁਤ ਹੀ ਮਿੱਠੀ ਬੋਲੀ ਹੈ ਭੋਜਪੁਰੀ
NEXT STORY