ਵਾਰਾਣਸੀ- ਆਪਣੀ ਫਿਲਮ ਪੀਕੇ ਦੀ ਪ੍ਰੋਮੋਸ਼ਨ ਲਈ ਐਤਵਾਰ ਨੂੰ ਜੇ. ਐੱਚ. ਵੀ. ਮਾਲ ਪਹੁੰਚੇ ਸੁਪਰਸਟਾਰ ਆਮਿਰ ਖਾਨ ਨੇ ਕਿਹਾ ਕਿ ਭੋਜਪੁਰੀ ਬਹੁਤ ਹੀ ਲਾਜਵਾਬ ਤੇ ਮਿੱਠੀ ਬੋਲੀ ਹੈ। ਇਹ ਹਿੰਦੀ ਭਾਸ਼ਾ ਨਾਲ ਵੱਧ ਪੁਰਾਣੀ ਹੈ। ਆਮਿਰ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਪੀਕੇ 'ਚ ਮੇਰੇ ਕਿਰਦਾਰ ਨੇ ਸਿਰਫ ਭੋਜਪੁਰੀ 'ਚ ਹੀ ਡਾਇਲੌਗ ਬੋਲਿਆ ਹੈ। ਭੋਜਪੁਰੀ ਦਾ ਅੰਦਾਜ਼ ਕਿਰਦਾਰ 'ਚ ਨਜ਼ਰ ਆਵੇਗਾ। ਇਸ ਦੇ ਲਈ ਉਨ੍ਹਾਂ ਨੇ ਬਹੁਤ ਸਾਰੇ ਪਾਨ ਖਾਧੇ।
ਉਨ੍ਹਾਂ ਦੱਸਿਆ ਕਿ ਪ੍ਰੋਮੋਸ਼ਨ ਦੇ ਸਿਲਸਿਲੇ 'ਚ ਉਹ ਜੈਪੁਰ, ਅਹਿਮਦਾਬਾਦ, ਹੈਦਰਾਬਾਦ ਤੇ ਰਾਏਪੁਰ ਆਦਿ ਸ਼ਹਿਰਾਂ 'ਚ ਜਾਣਗੇ ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਬਨਾਰਸ ਵਿਚ ਹਨ, ਇਸ ਲਈ ਉਹ ਇਥੇ ਆਏ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਉਹ ਆਪਣੇ ਮਿੱਤਰ ਰਾਮਲਖਨ ਨਾਲ ਗਰਮਜੋਸ਼ੀ ਨਾਲ ਮਿਲੇ ਤੇ ਗੱਲਬਾਤ ਦਾ ਸਿਲਸਿਲਾ ਵਿਚਾਲੇ ਰੋਕ ਕੇ ਉਨ੍ਹਾਂ ਨੇ ਰਾਮਲਖਨ ਤੇ ਉਸ ਦੇ ਪਰਿਵਾਰ ਦਾ ਹਾਲ-ਚਾਲ ਪੁੱਛਿਆ।
'ਸ਼ਾਨਦਾਰ' 'ਚ ਮੇਰੇ ਕਿਰਦਾਰ ਤੋਂ ਨਜ਼ਰ ਨਹੀਂ ਹਟੇਗੀ: ਸੰਜੇ
NEXT STORY