* ਮਾਂ ਮੁਹੱਬਤ ਦਾ ਨਾਂ ਹੈ। ਉਸ ਤੋਂ ਵਿਛੜ ਕੇ ਚੈਨ ਕਿੱਥੇ।
* ਮਾਂ ਦਾ ਜੀਵਨ ਤਿਆਗ ਤੇ ਬਲੀਦਾਨ ਦਾ ਹੈ। ਉਸ ਦੀ ਦੇਣ ਕੋਈ ਵੀ ਪੁੱਤਰ ਨਹੀਂ ਦੇ ਸਕਦਾ, ਭਾਵੇਂ ਉਹ ਭੂ-ਮੰਡਲ ਦਾ ਸਵਾਮੀ ਹੀ ਕਿਉਂ ਨਾ ਹੋਵੇ।
* ਮਾਂ-ਧੀ ਦਾ ਰਿਸ਼ਤਾ ਇੰਨਾ ਅਨੋਖਾ ਤੇ ਅਲੱਗ ਹੁੰਦਾ ਹੈ ਕਿ ਉਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਸ ਰਿਸ਼ਤੇ 'ਚ ਹਮੇਸ਼ਾ ਪਹਿਲੀ ਬਾਰਿਸ਼ ਦੀਆਂ ਫੁਹਾਰਾਂ ਵਰਗੀ ਤਾਜ਼ਗੀ ਰਹਿੰਦੀ ਹੈ, ਤਾਂ ਹੀ ਮਾਂ ਨਾਲ ਬਿਤਾਇਆ ਹਰ ਪਲ ਅਮਿੱਟ ਤੇ ਅਲੱਗ ਹੁੰਦਾ ਹੈ। ਮਾਂ ਨਾਲ ਬਿਤਾਇਆ ਹਰ ਪਲ ਸ਼ਾਨਦਾਰ ਤੇ ਯਾਦਗਾਰੀ ਹੁੰਦਾ ਹੈ।
* ਮਾਤਾ-ਪਿਤਾ ਦੇ ਚਰਨਾਂ 'ਚ ਚਾਰੇ ਧਾਮ ਹਨ। ਮਾਤਾ-ਪਿਤਾ ਇਸ ਧਰਤੀ ਦੇ ਸਵਰਗ ਹਨ।
* ਮਾਤਾ-ਪਿਤਾ ਦਾ ਬੱਚਿਆਂ ਪ੍ਰਤੀ ਪਿਆਰ, ਆਚਾਰੀਆ ਦਾ ਸ਼ਿਸ਼ ਪ੍ਰਤੀ, ਰਾਸ਼ਟਰ ਭਗਤ ਦਾ ਮਾਤ-ਭੂਮੀ ਪ੍ਰਤੀ ਹੀ ਸੱਚਾ ਪਿਆਰ ਹੈ।
* 'ਮਾਤ੍ਰ ਦੇਵੋ ਭਵ, ਪਿਤ੍ਰ ਦੇਵੋ ਭਵ, ਆਚਾਰੀਆ ਦੇਵੋ ਭਵ, ਅਤਿਥੀ ਦੇਵੋ ਭਵ' ਦੀ ਸੰਸਕ੍ਰਿਤੀ ਅਪਣਾਓ।
* ਮੌਤ 2 ਵਾਰ ਨਹੀਂ ਆਉਂਦੀ ਅਤੇ ਜਦੋਂ ਆਉਣ ਵਾਲੀ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਵੀ ਕਦੇ ਨਹੀਂ ਆਉਂਦੀ।
* ਮਹਾਨ ਪਿਆਰ ਤੇ ਮਹਾਨ ਪ੍ਰਾਪਤੀਆਂ ਦੇ ਖਤਰੇ ਵੀ ਮਹਾਨ ਹੁੰਦੇ ਹਨ।
* ਮਹਾਨ ਉਦੇਸ਼ ਦੀ ਪ੍ਰਾਪਤੀ ਲਈ ਬਹੁਤ ਤਕਲੀਫ ਸਹਿਣੀ ਪੈਂਦੀ ਹੈ, ਜੋ ਤਪ ਦੇ ਸਮਾਨ ਹੁੰਦੀ ਹੈ ਕਿਉਂਕਿ ਉਚਾਈ 'ਤੇ ਟਿਕੇ ਰਹਿ ਸਕਣਾ ਸੌਖਾ ਕੰਮ ਨਹੀਂ ਹੁੰਦਾ।
* ਦਿਮਾਗੀ ਸ਼ਕਤੀ ਲਈ ਮਨ, ਸਾਹ ਤੇ ਇੰਦਰੀਆਂ ਦੀ ਸ਼ੁੱਧੀ ਹੋਣੀ ਬਹੁਤ ਜ਼ਰੂਰੀ ਹੈ।
* ਮਨ ਦੀ ਸ਼ਾਂਤੀ ਲਈ ਅੰਦਰੂਨੀ ਸੰਘਰਸ਼ ਬੰਦ ਕਰਨਾ ਜ਼ਰੂਰੀ ਹੈ, ਜਦੋਂ ਤਕ ਅੰਦਰੂਨੀ ਜੰਗ ਚਲਦੀ ਰਹੇਗੀ, ਸ਼ਾਂਤੀ ਨਹੀਂ ਮਿਲੇਗੀ।
* ਮਨ 'ਤੇ ਕਾਬੂ ਪਾਉਣਾ ਮਨੁੱਖ ਦੀ ਵੱਡੀ ਜ਼ਿੰਮੇਵਾਰੀ ਹੈ।
* ਮਨ ਬੁੱਧੀ ਦੀ ਭਾਸ਼ਾ ਹੈ।
ਹਮੇਸ਼ਾ ਨਿਮਰਤਾ, ਮਧੁਰਤਾ ਤੇ ਉਦਾਰਤਾ ਭਰਿਆ ਵਤੀਰਾ ਕਰੋ
NEXT STORY