ਜਲੰਧਰ-ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਦੀ ਅਵਸਥਾ ਨੂੰ ਕਾਇਮ ਰੱਖਣ ਲਈ ਡੇਰਾ ਟੋਲ ਫਰੀ ਨੰਬਰ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਆ ਗਿਆ ਹੈ। ਡੇਰੇ ਨੇ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਅਵਸਥਾ ਬਣਾਈ ਰੱਖਣ ਲਈ ਇਕ ਟੋਲ ਫਰੀ ਨੰਬਰ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਡੇਰਾ ਟਵਿੱਟਰ ਸਮੇਤ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਹੋ ਗਿਆ ਹੈ। ਡੇਰੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਟੋਲ ਫਰੀ ਨੰਬਰ 'ਤੇ ਮਿਸਡ ਕਾਲ ਦੇ ਕੇ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਦੀ ਹਮਾਇਤ ਕਰਨ। ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਮਹਾਰਾਜ ਨੂੰ 29 ਜਨਵਰੀ, 2014 ਨੂੰ ਡਾਕਟਰਾਂ ਨੇ ਕਲੀਨੀਕਲੀ ਡੈੱਡ ਐਲਾਨਿਆ ਸੀ ਅਤੇ ਪਿਛਲੇ ਹਫਤੇ ਹਾਈਕੋਰਟ ਨੇ ਮਹਾਰਾਜ ਦੇ ਅੰਤਿਮ ਸੰਸਕਾਰ ਦਾ ਫੈਸਲਾ ਸੁਣਾਇਆ ਸੀ ਪਰ ਡੇਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਮਹਾਰਾਜ ਸਮਾਧੀ 'ਚ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾ ਨੇ ਪਹਿਲੀ ਵਾਰ ਆਪਣੀ ਇੱਛਾ ਜਨਤਕ ਤੌਰ 'ਤੇ ਜ਼ਾਹਰ ਕੀਤੀ ਹੈ ਤਾਂ ਜੋ ਆਸ਼ੂਤੋਸ਼ ਮਹਾਰਾਜ ਦੀ ਦੇਹ ਨੂੰ ਸਮਾਧੀ ਦੌਰਾਨ ਸੰਭਾਲ ਕੇ ਰੱਖਿਆ ਜਾ ਸਕੇ।
ਡੇਰਾ ਸੋਸ਼ਲ ਮੀਡੀਆ 'ਤੇ ਵੀ ਇਸ ਮੈਸਜ ਨੂੰ ਫੈਲਾ ਰਿਹਾ ਹੈ, ਜਿਸ ਨੂੰ ਕਾਫੀ ਲੋਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਡੇਰੇ ਦੇ ਇਸ ਮੁਹਿੰਮ ਲਈ ਪੋਸਟਰ ਵੀ ਪਬਲਿਸ਼ ਕੀਤੇ ਹਨ। ਡੇਰੇ ਦੇ ਬੁਲਾਰੇ ਵਿਸ਼ਾਲਾਨੰਦ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੁਹਿੰਮ ਸ਼ੁਰੂ ਨਹੀਂ ਕੀਤੀ, ਸਗੋਂ ਦਿੱਲੀ ਦੀ ਇਕ ਸੰਸਥਾ ਨੇ ਟੋਲ ਫਰੀ ਨੰਬਰ ਚਲਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀ ਹੁਣ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਦੇ ਹੱਕ 'ਚ ਇਸ ਨੰਬਰ ਦਾ ਪ੍ਰਚਾਰ ਕਰ ਰਹੇ ਹਾਂ।
ਉਨ੍ਹਾਂ ਇਹ ਦੱਸਿਆ ਕਿ ਇਸ ਨੰਬਰ 'ਤੇ ਹੁਣ ਤੱਕ 5 ਲੱਖ ਲੋਕ ਕਾਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਡੇਰੇ ਦੇ ਲੋਕ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਦੇ ਹੱਕ 'ਚ ਸਿਆਸੀ ਲੋਕਾਂ ਨਾਲ ਵੀ ਮੁਲਾਕਾਤ ਕਰਨ ਦਾ ਸਿਲਸਿਲਾ ਜਾਰੀ ਰੱਖਣਗੇ ਤਾਂ ਜੋ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਰੋਕਿਆ ਜਾ ਸਕੇ।
ਕਾਂਗਰਸ ਜੋ ਕਹੇ ਉਸ ਦਾ ਉਲਟ ਸਮਝ ਲੈਣਾ ਚਾਹੀਦਾ : ਬਾਦਲ (ਵੀਡੀਓ)
NEXT STORY