ਜਿਸ ‘ਬੰਗਲਾਦੇਸ਼’ ਨੂੰ ਬਣਾਉਣ ਲਈ ਭਾਰਤ ਨੇ 3,000 ਫੌਜੀ ਸ਼ਹੀਦ ਕਰਵਾਏ, ਲਗਭਗ 1 ਲੱਖ ਪਾਕਿਸਤਾਨੀ ਫੌਜੀਆਂ ਦਾ ਜਨਰਲ ਨਿਆਜ਼ੀ ਦੀ ਪ੍ਰਧਾਨਗੀ ’ਚ ਆਤਮਸਮਰਪਣ ਹੋਇਆ, ‘ਮੁਕਤੀ ਵਾਹਿਨੀ’ ਨੇ ਜਿਸ ਢੰਗ ਨਾਲ ‘ਬੰਗਲਾਦੇਸ਼’ ਨੂੰ ਇਕ ਸੱਤਾ ਸੰਪੰਨ ਦੇਸ਼ ਬਣਾਇਆ, ਲੱਖਾਂ ਬੰਗਲਾਦੇਸ਼ੀ ਨੌਜਵਾਨ ਔਰਤਾਂ ਨੂੰ ਪਾਕਿਸਤਾਨੀ ਜ਼ਾਲਮ ਫੌਜੀਆਂ ਦੇ ਕੈਂਪਾਂ ਤੋਂ ਛੁਡਵਾਇਆ, ਉਹ ਨਾਸ਼ੁਕਰਾਕਿਉਂ ਬਣ ਗਿਆ? 1971 ’ਚ ‘ਬੰਗਲਾਦੇਸ਼’ ਬਣਿਆ ਅਤੇ 1975 ਆਉਂਦੇ-ਆਉਂਦੇ ਭਾਰਤ ਦਾ ਕੱਟੜ ਦੁਸ਼ਮਣ ਵੀ ਬਣ ਗਿਆ। ਖਾਲਿਦਾ ਜ਼ੀਆ ਅਤੇ ਉਨ੍ਹਾਂ ਦੇ ਪਤੀ ਜ਼ੀਆ-ਉਰ-ਰਹਿਮਾਨ, ‘ਬੰਗਲਾਦੇਸ਼ ਨੈਸ਼ਲਿਸਟ ਪਾਰਟੀ’ (ਬੀ. ਐੱਨ. ਪੀ.) ਦੇ ਬਾਨੀ ਦੋਵੇਂ ਮੀਆਂ-ਬੀਵੀ ਇੰਨੀ ਜਲਦੀ ਭਾਰਤ ਵਿਰੋਧੀ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਕਿਵੇਂ ਬਣ ਗਏ? ਬਤੌਰ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ, ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਇੰਤਕਾਲ (80 ਦੀ ਉਮਰ ’ਚ) ਹੋਇਆ, ਨੇ ਭਾਰਤ ਵਿਰੁੱਧ ਜ਼ਹਿਰ ਉਗਲਣਾ ਕਿਉਂ ਸ਼ੁਰੂ ਕਰ ਦਿੱਤਾ?
ਸ਼ੇਖ ਮੁਜੀਬ-ਉਰ-ਰਹਿਮਾਨ, ਜਿਨ੍ਹਾਂ ਨੂੰ ਬੰਗਲਾਦੇਸ਼ ਦਾ ਲੋਕਪ੍ਰਿਯ ਨੇਤਾ ਕਿਹਾ ਜਾਂਦਾ ਸੀ, ਨੂੰ ਇੰਨੀ ਜਲਦੀ ਸਿਰਫ 3 ਸਾਲਾਂ ਦੇ ਵਕਫੇ ਦੇ ਬਾਅਦ ਹੀ ਪਰਿਵਾਰ ਸਮੇਤ ਕਿਉਂ ਮਾਰ ਦਿੱਤਾ ਗਿਆ?
ਮੰਨਿਆ ਕਿ ਇਹ ਸਭ ਕੁਝ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਕੀਤਾ ਜਾਂ ਕਰਵਾਇਆ, ਪਰ ਆਈ. ਐੱਸ. ਆਈ. ਦੇ ਇਨ੍ਹਾਂ ਨਫਰਤ ਭਰੇ ਕੰਮਾਂ ਬਾਰੇ ‘ਬੰਗਲਾਦੇਸ਼’ ਦੀ ਸਰਕਾਰ ਨੇ ਦੁਨੀਆ ਭਰ ਦੇ ਰਾਜਨੇਤਾਵਾਂ ਨੂੰ ਕਿਉਂ ਨਹੀਂ ਦੱਸਿਆ। ਮੰਨਣਾ ਹੀ ਪਵੇਗਾ ਕਿ ‘ਬੰਗਲਾਦੇਸ਼ ਅਤੇ ਪਾਕਿਸਤਾਨ’ ਹਮੇਸ਼ਾ ਇਕ ਸਨ। ਦੋਵੇਂ ਇਸਲਾਮਿਕ ਦੇਸ਼ ਹਨ, ਵਿਚਾਰਧਾਰਾ ਤੋਂ ਵੱਖ ਹੋ ਹੀ ਨਹੀਂ ਸਕਦੇ। ਪਾਕਿਸਤਾਨ ਅਤੇ ਬੰਗਲਾਦੇਸ਼ ਮਿਲ ਕੇ ਹਿੰਦੁਸਤਾਨ ਨੂੰ ਇਕ ਇਸਲਾਮਿਕ ਸਟੇਟ ਬਣਾਉਣਾ ਚਾਹੁੰਦੇ ਹਨ, ਇਸ ਲਈ ਦੋਵੇਂ ਦੇਸ਼ ਇਕਜੁੱਟ ਹੋ ਕੇ ਭਾਰਤ ’ਤੇ ਹਮਲਾਵਰ ਹਨ। ਹਿੰਦੁਸਤਾਨ ’ਚ ਆਬਾਦੀ ਦਾ ਸੰਤੁਲਨ ਵਿਗੜ ਗਿਆ ਹੈ।
ਸ਼ੇਖ ਮੁਜੀਬ-ਉਰ-ਰਹਿਮਾਨ, ਜਿਨ੍ਹਾਂ ਨੂੰ ਅਸੀਂ ਭਾਰਤ ਦਾ ਪਰਮ ਮਿੱਤਰ ਮੰਨਦੇ ਹਾਂ, ਖੁਦ ਕਹਿੰਦੇ ਸਨ ਕਿ ਪੂਰਬੀ ਬੰਗਾਲ (ਭਾਵ ਬੰਗਲਾਦੇਸ਼) ਦੀ ਆਬਾਦੀ ਚਿੰਤਾਜਨਕ ਰਫਤਾਰ ਨਾਲ ਵਧ ਰਹੀ ਹੈ। ਬੰਗਲਾਦੇਸ਼ ਦੇ ਨਿਵਾਸੀਆਂ ਨੂੰ ਜ਼ਮੀਨ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੰਗਲਾਦੇਸ਼ ਨੂੰ ਜ਼ਮੀਨ ਦੀ ਲੋੜ ਹੈ, ਭਾਰਤ ਦੇ ਆਸਾਮ ’ਚ ਬੰਗਲਾਦੇਸ਼ੀਆਂ ਨੂੰ ਵਸਾ ਕੇ ਬੰਗਲਾਦੇਸ਼ ਦੀ ਆਬਾਦੀ ’ਚ ਸੰਤੁਲਨ ਲਿਆਂਦਾ ਜਾ ਸਕਦਾ ਹੈ। ਸੱਚਮੁੱਚ ਆਸਾਮ ਨੂੰ ਬੰਗਲਾਦੇਸ਼ ’ਚ ਸ਼ਾਮਲ ਕਰ ਦਿੱਤਾ ਜਾਣਾ ਚਾਹੀਦਾ ਹੈ। ਜੇਕਰ ਭਾਰਤ ਦੇ ‘ਪਰਮ ਮਿੱਤਰ’ ਸ਼ੇਖ ਮੁਜੀਬ-ਉਰ-ਰਹਿਮਾਨ ਦੀ ਸੋਚ ਇਹ ਹੋ ਸਕਦੀ ਹੈ, ਤਾਂ ਫਿਰ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਨੂੰ ਭਾਰਤ ਵਿਰੋਧੀ ਕਿਉਂ ਕਹੀਏ? ਉਨ੍ਹਾਂ ਦੇ ਪਤੀ ਜ਼ੀਆ ਉਰ-ਰਹਿਮਾਨ, ਫੌਜ ਦੇ ਜਨਰਲ ਅਤੇ ਰਾਸ਼ਟਰਪਤੀ ਨੂੰ ਭਾਰਤ ਵਿਰੋਧੀ ਨਹੀਂ ਠਹਿਰਾਉਣਾ ਚਾਹੀਦਾ ਹੈ ਕਿਉਂਕਿ ਸ਼ੇਖ ਮੁਜੀਬ-ਉਰ-ਰਹਿਮਾਨ ਨੂੰ ਬੰਗਲਾਦੇਸ਼ ਦਾ ਬਾਨੀ ਭਾਰਤ ਦੀ ‘ਆਇਰਨ ਲੇਡੀ’ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਬਣਾਇਆ ਸੀ।
1951 ’ਚ ਭਾਰਤ ’ਚ ਮੁਸਲਮਾਨਾਂ ਦੀ ਆਬਾਦੀ 9.9 ਫੀਸਦੀ ਸੀ। 1971 ’ਚ ਇਹ 10.8 ਫੀਸਦੀ ਹੋ ਗਈ, 1981 ’ਚ ਵਧ ਕੇ 11.3 ਫੀਸਦੀ ਅਤੇ 1991 ’ਚ ਇਹ ਅੰਕੜਾ 12.1 ਫੀਸਦੀ ਤੱਕ ਪਹੁੰਚ ਿਗਆ। ਆਸਾਮ ’ਚ ਮੁਸਲਮਾਨਾਂ ਦੀ ਆਬਾਦੀ 28 ਫੀਸਦੀ ਹੈ, ਪੱਛਮੀ ਬੰਗਾਲ ’ਚ 25 ਫੀਸਦੀ। 1991 ’ਚ ਪੱਛਮੀ ਬੰਗਾਲ ਦੇ ਸਰਹੱਦੀ ਜ਼ਿਲਿਆਂ ਦੱਖਣ ਅਤੇ ਉੱਤਰ 24 ਪਰਗਨਾ ’ਚ ਮੁਸਲਮਾਨਾਂ ਦੀ ਆਬਾਦੀ 56 ਫੀਸਦੀ ਸੀ।
ਨਾਦੀਆ ਜ਼ਿਲੇ ’ਚ ਇਹ 48 ਫੀਸਦੀ, ਮੁਰਸ਼ਿਦਾਬਾਦ ’ਚ 52 ਫੀਸਦੀ, ਮਾਲਦਾ ਜ਼ਿਲੇ ’ਚ 54 ਫੀਸਦੀ ਅਤੇ ਪੱਛਮੀ ਦਿਨਾਜਪੁਰ ਅਤੇ ਇਸਲਾਮਪੁਰ ’ਚ 60 ਫੀਸਦੀ ਤੱਕ ਪਹੁੰਚ ਗਈ ਹੈ। ਪੱਛਮੀ ਬੰਗਾਲ ਦੇ ਸਰਹੱਦੀ ਜ਼ਿਲਿਆਂ ’ਚ 20 ਤੋਂ 40 ਫੀਸਦੀ ਆਬਾਦੀ ਮੁਸਲਮਾਨਾਂ ਦੀ ਹੈ। ਅਜੀਬ ਗੱਲ ਤਾਂ ਇਹ ਹੈ ਕਿ ਪਿੰਡਾਂ ’ਚ ‘ਬੰਗਲਾਦੇਸ਼ੀ’ ਪ੍ਰਵਾਸੀਆਂ ਵੱਲ ਧਿਆਨ ਦੇਣ ਦਾ ਨਤੀਜਾ ਇਹ ਹੋਇਆ ਹੈ ਕਿ ਦਿਹਾਤ ਤੋਂ ਬਹੁਗਿਣਤੀ ਭਾਈਚਾਰਾ ਸ਼ਹਿਰਾਂ ਵੱਲ ਹਿਜਰਤ ਕਰ ਗਿਆ।
ਅੰਕੜੇ ਸਪੱਸ਼ਟ ਇਸ਼ਾਰਾ ਕਰ ਰਹੇ ਹਨ ਕਿ ਬੰਗਲਾਦੇਸ਼ ਨਾਲ ਲੱਗਦੇ ਪੱਛਮੀ ਬੰਗਾਲ ਦੇ ਜ਼ਿਲਿਆਂ ’ਚ ਮੁਸਲਮਾਨਾਂ ਦਾ ਜਮਾਵੜਾ ਵਧਦਾ ਹੀ ਜਾ ਰਿਹਾ ਹੈ। ਇਹ ਗੱਲ ਕਿਸੇ ਵੀ ਭਾਰਤੀ ਲਈ ਚਿੰਤਾਜਨਕ ਹੈ। ਜਿੱਥੇ ਵੀ ਕੋਈ ਖੇਤਰ ਮੁਸਲਿਮ ਬਹੁਗਿਣਤੀ ਵਾਲਾ ਹੋਇਆ, ਉੱਥੇ ਦੰਗੇ ਫਸਾਦ ਸ਼ੁਰੂ ਹੋ ਗਏ। ਉਥੇ ਹੀ ਮਸਜਿਦ ਅਤੇ ਮਦਰੱਸੇ ਬਣਨ ਲੱਗੇ। ਮੁੱਲਾ-ਮੌਲਵੀਆਂ ਦੇ ਹੁਕਮ ਜਾਰੀ ਹੋਣ ਲੱਗੇ। ਜਨਰਲ ਸਿਨਹਾ ਨੇ ਆਸਾਮ ’ਚ ਹਿੰਦੂਆਂ ਅਤੇ ਮੁਸਲਮਾਨਾਂ ਦੀ ਆਬਾਦੀ ’ਚ ਵਾਧੇ ਦੇ ਫਰਕ ਵੱਲ ਸਾਡਾ ਧਿਆਨ ਖਿੱਚਦੇ ਹੋਏ ਦੱਸਿਆ ਕਿ 1951-61 ਦੇ ਦਹਾਕੇ ’ਚ ਹਿੰਦੂਆਂ ਦੀ ਆਬਾਦੀ 33.7 ਫੀਸਦੀ ਵਧੀ, ਉਥੇ ਮੁਸਲਿਮ ਆਬਾਦੀ 38.3 ਫੀਸਦੀ ਵਧ ਗਈ।
1981-91 ਦੇ ਦਹਾਕੇ ’ਚ ਹਿੰਦੂਆਂ ਦੀ ਆਬਾਦੀ ਜਿੱਥੇ 41.9 ਫੀਸਦੀ ਵਧੀ, ਮੁਸਲਿਮ ਆਬਾਦੀ 77.4 ਫੀਸਦੀ ਵਧ ਗਈ। ਸੰਨ 1971 ਤੋਂ ਲੈ ਕੇ 1991 ਦੇ ਵਿਚਾਲੇ ਆਸਾਮ ’ਚ ਮੁਸਲਿਮ ਆਬਾਦੀ 77.42 ਫੀਸਦੀ ਹੋ ਗਈ। ਆਸਾਮ ’ਚ 1951 ਤੋਂ ਲੈ ਕੇ 1991 ਦੇ ਵਿਚਾਲੇ ਮੁਸਲਿਮ ਆਬਾਦੀ 77.42 ਫੀਸਦੀ ਵਧੀ, ਉਥੇ ਹਿੰਦੂਆਂ ਦੀ ਆਬਾਦੀ 41.84 ਫੀਸਦੀ ਰਹਿ ਗਈ। 1951 ਤੋਂ 1991 ਦੇ ਵਿਚਾਲੇ ਮੁਸਲਿਮ ਆਬਾਦੀ 24.68 ਫੀਸਦੀ ਹੋ ਗਈ।
ਨਾਜ਼ੁਕ ਖੇਤਰਾਂ ’ਚ ਮੁਸਲਿਮ, ‘ਬੰਗਲਾਦੇਸ਼ੀ’ ਨਾਜਾਇਜ਼ ਪ੍ਰਵਾਸੀ ਜ਼ਿਆਦਾ ਗਿਣਤੀ ’ਚ ਵਸ ਰਹੇ ਹਨ। ਬੰਗਲਾਦੇਸ਼ ਅਤੇ ਪਾਕਿਸਤਾਨ ਦੀ ਨੀਅਤ ਖੋਟੀ ਹੈ। ਸਾਊਦੀ ਅਰਬ ਅਤੇ ਹੋਰ ਮੁਸਲਿਮ ਦੇਸ਼ ਧੜਾਧੜ ਇਨ੍ਹਾਂ ਦੋਵਾਂ ਭਾਰਤ ਵਿਰੋਧੀ ਦੇਸ਼ਾਂ ਨੂੰ ਪੈਸਾ, ਧਮਾਕਾਖੇਜ਼ ਸਮੱਗਰੀ ਅਤੇ ਹਥਿਆਰ ਭੇਜ ਰਹੇ ਹਨ। ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇਪਾਲ ਦੇ ਰਸਤੇ ਬੰਗਲਾਦੇਸ਼ ਨੂੰ ਹਥਿਆਰ ਪਹੁੰਚਾ ਰਹੀ ਹੈ ਅਤੇ ਬੰਗਲਾਦੇਸ਼ ਇਨ੍ਹਾਂ ਨਾਜਾਇਜ਼ ਪ੍ਰਵਾਸੀਆਂ ਨੂੰ ਹਥਿਆਰਾਂ ਸਮੇਤ ਆਸਾਮ ਅਤੇ ਪੱਛਮੀ ਬੰਗਾਲ ’ਚ ਘੁਸਪੈਠ ਕਰਵਾ ਰਿਹਾ ਹੈ। ਭਾਰਤ ਅਤੇ ਬੰਗਲਾਦੇਸ਼ ਦੀ 4000 ਕਿਲੋਮੀਟਰ ਸਰਹੱਦੀ ਰੇਖਾ ਆਪਸ ’ਚ ਮਿਲਦੀ ਹੈ। ਇਸ ਲਈ ਮਣੀਪੁਰ, ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ ਅਤੇ ਨਾਗਾਲੈਂਡ ਅਸਥਿਰਤਾ ਅਤੇ ਹਿੰਸਾ ਦੇ ਦੌਰ ’ਚੋਂ ਲੰਘ ਰਹੇ ਹਨ। ਅਮਰੀਕਾ ਪਾਕਿਸਤਾਨ ਦੀ ਪਿੱਠ ਠੋਕ ਰਿਹਾ ਹੈ।
ਹਿੰਦੁਸਤਾਨ ਬੰਗਲਾਦੇਸ਼ ਅਤੇ ਪਾਕਿਸਤਾਨ ਦੀ ਆਈ. ਐੱਸ. ਆਈ. ਤੋਂ ਬਚ ਸਕਦਾ ਹੈ ਜੇਕਰ ‘ਆਪ੍ਰੇਸ਼ਨ ਸਿੰਧੂਰ’ ਨੂੰ ਜਾਰੀ ਰੱਖਿਆ ਜਾਵੇ। ਭਾਰਤ-ਬੰਗਲਾਦੇਸ਼ ਦੀਆਂ ਸਰਹੱਦਾਂ ’ਤੇ ਵਾੜ ਲਗਾ ਦਿੱਤੀ ਜਾਵੇ। ਭਾਰਤ ਆਪਣੀਆਂ ਖੁਫੀਆਂ ਏਜੰਸੀਆਂ ’ਤੇ ਸਖਤ ਨਜ਼ਰ ਰੱਖੇ। ਭਾਰਤ ਦੇ ਅੰਦਰ ਅਤੇ ਬਾਹਰੀ ਜਾਸੂਸਾਂ ਦੇ ਜਾਲ ਨੂੰ ਕੱਟਣਾ ਹੋਵੇਗਾ। ਪਾਕਿਸਤਾਨ ਅਤੇ ਬੰਗਲਾਦੇਸ਼ ਹੁਣ ਦੋ ਦੇਸ਼ ਨਹੀਂ, ਇਕ ਹਨ, ਇਸ ਲਈ ਭਾਰਤ ਜਾਗ ਜਾਵੇ।
–ਮਾਸਟਰ ਮੋਹਨ ਲਾਲ
ਦੇਸ਼ ’ਚ ਤੇਜ਼ੀ ਨਾਲ ਵਧ ਰਹੀ ਹੈ ਪੋਰਨ ਦੇਖਣ ਦੀ ਆਦਤ
NEXT STORY