ਇਸਲਾਮਾਬਾਦ— ਭਾਰਤ ਦਾ ਮੋਸਟ ਵਾਂਟੇਡ ਅਤੇ ਕਈ ਧਮਾਕਿਆਂ ਦਾ ਮਾਸਟਰਮਾਈਂਡ ਦਾਊਦ ਇਬਰਾਹਿਮ ਹੁਣ ਸੁਰੱਖਿਅਤ ਟਿਕਾਣਿਆਂ ਦੀ ਤਲਾਸ਼ ਵਿਚ ਭਟਕ ਰਿਹਾ ਹੈ। ਭਾਰਤੀ ਖੁਫੀਆ ਏਜੰਸੀਆਂ ਦੇ ਵੱਧਦੇ ਦਬਾਅ ਤੋਂ ਪਰੇਸ਼ਾਨ ਅੰਡਰਵਰਲਡ ਡੌਨ ਦਾਊਦ ਪਾਕਿਸਤਾਨ ਛੱਡ ਕੇ ਕਿਸੇ ਹੋਰ ਦੇਸ਼ ਵਿਚ ਟਿਕਾਣੇ ਦੀ ਤਲਾਸ਼ ਕਰ ਰਿਹਾ ਹੈ ਪਰ ਦੁਨੀਆ ਦਾ ਕੋਈ ਵੀ ਦੇਸ਼ ਉਸ ਨੂੰ ਸ਼ਰਨ ਦੇਣ ਨੂੰ ਤਿਆਰ ਨਹੀਂ ਹੈ।
ਦਾਊਦ ਨੇ ਪਾਕਿਸਤਾਨੀ ਏਜੰਸੀ ਆਈ. ਐੱਸ. ਆਈ. ਦੇ ਰਾਹੀਂ ਚੀਨ ਦਾ ਰੁਖ ਕਰਨਾ ਚਾਹਿਆ ਪਰ ਉਨ੍ਹਾਂ ਨੇ ਸਾਫ ਮਨ੍ਹਾ ਕਰ ਦਿੱਤਾ। ਚੀਨ ਨੇ ਕਿਹਾ ਕਿ ਉਹ ਆਪਣੀ ਜ਼ਮੀਨ ਤੋਂ ਭਾਰਤ ਜਾਂ ਕਿਸੇ ਵੀ ਦੇਸ਼ ਦੇ ਖਿਲਾਫ ਅੱਤਵਾਦ ਜਾਂ ਕੋਈ ਹੋਰ ਸਾਜ਼ਿਸ਼ ਨਹੀਂ ਹੋਣ ਦੇਵੇਗਾ। ਖੁਫੀਆ ਸੂਤਰਾਂ ਦੇ ਮੁਤਾਬਕ ਮੋਦੀ ਸਰਕਾਰ ਦਬਾਅ ਬਣਾ ਕੇ ਦਾਊਦ ਨੂੰ ਜ਼ਿੰਦਾ ਫੜ ਕੇ ਭਾਰਤ ਲਿਆਉਣਾ ਚਾਹੁੰਦੀ ਹੈ।
ਫਿਲਹਾਲ ਦਾਊਦ ਕਰਾਚੀ ਦੇ ਆਪਣੇ ਟਿਕਾਣੇ ਨੂੰ ਛੱਡ ਕੇ ਅਫਗਾਨਿਸਤਾਨ ਸਰਹੱਦ ਨਾਲ ਲੱਗਦੇ ਪਾਕਿਸਤਾਨ ਇਲਾਕੇ ਵਿਚ ਛਿਪਿਆ ਹੋਇਆ ਹੈ। ਸੂਤਰਾਂ ਦਾ ਦਾਅਵਾ ਹੈ ਕਿ ਕਰੀਬ ਇਕ ਸਾਲ ਤੋਂ ਭਾਰਤੀ ਏਜੰਸੀਆਂ ਨੇ ਦਾਊਦ ਦੇ ਪਾਕਿਸਤਾਨੀ ਟਿਕਾਣਿਆਂ ਅਤੇ ਨੈਟਵਰਕ ਦਾ ਪਤਾ ਲਗਾ ਕੇ ਉਸ ਨੂੰ ਘੇਰਨ ਦਾ ਦਬਾਅ ਬਣਾਇਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਇਸ ਮਾਮਲੇ ਨੂੰ ਪੂਰੀ ਗੋਪਨੀਅਤਾ ਵਰਤਣ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਦੀ ਕੋਸ਼ਿਸ਼ ਹੈ ਕਿ ਪਾਕਿਸਤਾਨ ਤੋਂ ਬਿਨਾਂ ਤਣਾਅ ਵਧਾਏ ਪੂਰੇ ਮਾਮਲੇ ਨੂੰ ਅੰਜ਼ਾਮ ਦਿੱਤਾ ਜਾ ਸਕਦਾ ਹੈ।
ਅਲੈਫਰੈਡ ਨੋਬਲ ਨੂੰ ਕਿਹਾ ਗਿਆ ਸੀ ਮੌਤ ਦਾ ਸੌਦਾਗਰ!
NEXT STORY