ਨਵੀਂ ਦਿੱਲੀ-ਧਮਾਕਾ ਸਮੱਗਰੀ ਡਾਇਨਾਮਾਈਟ ਦੇ ਖੋਜੀ ਅਲਫਰੈਡ ਨੋਬਲ ਦੇ ਨਾਂ 'ਤੇ ਅੱਜ ਭਾਵੇਂ ਹੀ ਸ਼ਾਂਤੀ ਅਤੇ ਹੋਰ ਖੇਤਰਾਂ 'ਚ ਪੁਰਸਕਾਰ ਦਿੱਤੇ ਜਾਂਦੇ ਹਨ ਪਰ 1888 'ਚ ਕਿ ਫਰਾਂਸੀਸੀ ਅਖਬਾਰ ਨੇ ਉਨ੍ਹਾਂ ਨੂੰ ਮੌਤ ਦਾ ਸੌਦਾਗਰ ਦੱਸਿਆ ਸੀ। ਇਹ ਗੱਲ ਹੋਰ ਹੈ ਕਿ ਇਸ ਅਖਬਾਰ ਨੇ ਭੁਲੇਖੇ ਨਾਲ ਅਲਫਰੈਡ ਦੇ ਵੱਡੇ ਭਰਾ ਦੀ ਮੌਤ ਤੋਂ ਬਾਅਦ, ਜੋ ਜੀਵਨੀ ਛਾਪੀ ਅਸਲ 'ਚ ਉਹ ਅਲਫਰੈਡ ਲਈ ਹੀ ਲਿਖੀ ਸੀ ਅਤੇ ਉਸ 'ਚ ਉਨ੍ਹਾਂ ਨੂੰ ਮੌਤ ਦਾ ਸੌਦਾਗਰ ਦੱਸਿਆ ਸੀ। ਧਮਾਕਾ ਸਮੱਗਰੀ ਦੀ ਖੋਜ 'ਚ ਸਾਲਾਂ ਤੱਕ ਲੱਗੇ ਰਹੇ ਅਲਫਰੈਡ ਨੇ ਨਾਈਟ੍ਰੇਗਿਲੀਸਿਰੀਨ ਦੇ ਨਾਲ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਉਮੀਦ ਸੀ ਕਿ ਉਹ ਸੁਰੱਖਿਅਤ ਧਮਾਕਾ ਸਮੱਗਰੀ ਹੋਵੇਗੀ ਪਰ 1964 'ਚ ਸਟਾਕਹੋਮ ਦੇ ਨੇੜੇ ਉਸਦੀ ਫੈਕਟਰੀ 'ਚ ਧਮਾਕਾ ਹੋ ਗਿਆ, ਜਿਸ 'ਚ ਉਸਦੇ ਛੋਟੇ ਭਰਾ ਐਮਿਲ ਅਤੇ ਚਾਰ ਲੋਕਾਂ ਦੀ ਜਾਨ ਚੱਲੀ ਗਈ ਸੀ। ਨੋਬਲ ਪੁਰਸਕਾਰ ਦੀ ਸਥਾਪਨਾ 1896 'ਚ ਅਲਫਰੈਡ ਨੋਬਲ ਦੇ ਦੇਹਾਂਤ ਤੋਂ ਬਾਅਦ ਵਸੀਅਤ ਅਨੁਸਾਰ ਹੋਈ ਸੀ ਪਰ ਪੰਜ ਸਾਲ ਤੱਕ ਵਸੀਅਤ ਨੂੰ ਲੈ ਕੇ ਚੱਲੇ ਵਿਵਾਦ ਤੋਂ ਬਾਅਦ 10 ਦਸੰਬਰ 1901 ਨੂੰ ਪਹਿਲੀ ਵਾਰ ਪੁਰਸਕਾਰ ਵੰਡਿਆ ਗਿਆ।
ਦਾਨੀਆਂ ਦੇ 'ਸਰਦਾਰ' ਬਣੇ ਵੌਰੇਨ ਬਫੇਟ
NEXT STORY