ਲੀਮਾ- ਵਾਤਾਵਰਣ ਪਰਿਵਰਤਣ ਸਮਝੌਤਿਆਂ 'ਚ ਭਾਰਤ ਨੂੰ ਇਕ ਬਹੁਤ ਮਹੱਤਵਪੂਰਨ ਭਾਈਵਾਲ ਦੱਸਦੇ ਹੋਏ ਅਮਰੀਕਾ ਨੇ ਕਿਹਾ ਹੈ ਕਿ ਗਣਤੰਤਰ ਦਿਵਸ ਦੇ ਮੌਕੇ 'ਤੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਦਿੱਲੀ ਯਾਤਰਾ ਤੋਂ ਪਹਿਲਾਂ ਉਹ (ਅਮਰੀਕਾ) ਭਾਰਤ ਦੇ ਨਾਲ ਜਲਵਾਯੂ ਸਬੰਧੀ ਕਿਸੇ ਸਮਝੌਤੇ 'ਚ ਸ਼ਾਮਲ ਨਹੀਂ ਹੈ। ਜਲਵਾਯੂ ਪਰਿਵਰਤਣ 'ਤੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਵਿਦੇਸ਼ ਦੂਤ ਟਾਡ ਸਟਰਨ ਨੇ ਹਾਲੀਆ ਅਮਰੀਕਾ-ਚੀਨ ਜਲਵਾਯੂ ਸਮਝੌਤੇ ਦੇ ਸਬੰਧ 'ਚ ਕਿਹਾ ਕਿ ਭਾਰਤ ਯਕੀਨੀ ਤੌਰ 'ਤੇ ਇਕ ਮਹੱਤਵਪੂਰਨ ਭਾਈਵਾਲ ਹੈ। ਜਿਸ ਤਰ੍ਹਾਂ ਦੇ ਕੰਮਾਂ 'ਚ ਅਸੀਂ ਚੀਨ ਦੇ ਨਾਲ ਸ਼ਾਮਲ ਹਾਂ। ਉਸ ਤਰ੍ਹਾਂ ਦਾ ਕੋਈ ਕੰਮ ਭਾਰਤ ਨਾਲ ਨਹੀਂ ਹੋ ਰਿਹਾ ਹੈ। ਰਾਸ਼ਟਰਪਤੀ ਓਬਾਮਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਇਕ ਫਲਦਾਈ ਮੀਟਿੰਗ ਦੀ ਉਮੀਦ ਜਤਾਉਂਦੇ ਹੋਏ ਸਟਰਨ ਨੇ ਕਿਹਾ ਕਿ ਅਮਰੀਕਾ ਨੇ ਊਰਜਾ 'ਤੇ ਭਾਰਤ ਨਾਲ ਬਹੁਤ ਸਾਰਾ ਦੋ ਪੱਖੀ ਕੰਮ ਕੀਤਾ ਹੈ। ਸਟਰਨ ਨੇ ਕਿਹਾ ਕਿ ਅਮਰੀਕਾ-ਚੀਨ ਦਾ ਸਮਝੌਤਾ ਰਾਤੋ ਰਾਤ ਨਹੀਂ ਹੋ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਕਈ ਮਹੀਨੇ ਦੋ ਪੱਖੀ ਵਾਰਤਾਵਾਂ ਚੱਲੀਆਂ। ਇਸ ਸਮੇਂ ਭਾਰਤ ਦੇ ਨਾਲ ਅਜਿਹੀ ਕੋਈ ਕਾਰਵਾਈ ਨਹੀਂ ਚੱਲ ਰਹੀ ਹੈ।
ਗੁਰੂਘਰ ਸੰਗਤ ਸਭ ਕਨਚੈਲੋ ਦੇ ਉਦਘਾਟਨ ਮੌਕੇ ਲੱਗੀਆਂ ਰੌਣਕਾਂ
NEXT STORY