ਚੰਡੀਗੜ੍ਹ- ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਰਾਫਾ ਕਾਰੋਬਾਰੀ ਨੂੰ ਲੁੱਟਣ ਲਈ ਕੀਤਾ ਗਿਆ ਹਮਲਾ ਕਿੰਨਾ ਦਰਦਨਾਕ ਸੀ। ਖਰੜ ਅੱਪਰ ਬਾਜ਼ਾਰ ਦੇ ਇਕ ਸਰਾਫਾ ਕਾਰੋਬਾਰੀ ਅਤੇ ਉਸ ਦੇ ਨੌਕਰ 'ਤੇ ਕਾਤਲਾਨਾ ਹਮਲਾ ਕਰ ਕੇ ਤਿੰਨ ਅਣਪਛਾਤੇ ਲੋਕ ਉਸ ਦਾ ਨਕਦੀ ਅਤੇ ਗਹਿਣਿਆਂ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ। ਮੌਕੇ 'ਤੇ ਪੁੱਜੀ ਪੁਲਸ ਨੂੰ ਮੌਕੇ 'ਤੇ ਜ਼ਖਮੀਆਂ 'ਚੋਂ ਇਕ ਚਸ਼ਮਾ ਬਰਾਮਦ ਹੋਇਆ ਹੈ। ਸ਼ੁਰੂਆਤੀ ਜਾਂਚ 'ਚ ਬੈਗ 'ਚੋਂ 50 ਹਜ਼ਾਰ ਰੁਪਏ ਨਕਦੀ ਅਤੇ ਚਾਬੀਆਂ ਦੀ ਗੱਲ ਸਾਹਮਣੇ ਆਈ ਹੈ। ਗਹਿਣਿਆਂ ਬਾਰੇ ਉਨ੍ਹਾਂ ਨੂੰ ਅਜੇ ਕੁਝ ਵੀ ਪਤਾ ਨਹੀਂ।
ਸੰਦੀਪ ਜ਼ਿਊਲਰਜ਼ ਦੇ ਸੰਚਾਲਕ 45 ਸਾਲਾ ਸੈਕਟਰ-71 ਵਾਸੀ ਪਰਵੇਸ਼ ਜੈਨ ਆਪਣੇ ਨੌਕਰ ਪਿੰਡ ਮਦਨਹੇੜੀ ਵਾਸੀ 25 ਸਾਲਾ ਅਮਰਜੀਤ ਸਿੰਘ ਨਾਲ ਰਾਤ 8 ਵਜੇ ਦੁਕਾਨ ਬੰਦ ਕਰ ਕੇ ਆਪਣੀ ਐਕਟਿਵਾ 'ਤੇ ਰਾਮਬਾਗ ਰੋਡ ਸਥਿਤ ਆਪਣੇ ਗੈਰਾਜ ਵੱਲ ਜਾ ਰਿਹਾ ਸੀ। ਜਦੋਂ ਉਹ ਰਾਮਬਾਗ ਰੋਡ 'ਤੇ ਪੁੱਜੇ ਤਾਂ ਇਕ ਪਲਸਰ 'ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕੁਹਾੜੀ ਅਤੇ ਰਾਡ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਜਿੱਥੇ ਪਰਵੇਸ਼ ਜੈਨ ਦੇ ਸਿਰ ਅਤੇ ਗਰਦਨ 'ਤੇ ਡੂੰਘੀ ਸੱਟ ਲੱਗੀ, ਉੱਥੇ ਹੀ ਅਮਰਜੀਤ ਦੀ ਪਿੱਠ 'ਤੇ ਕੁਹਾੜੀ ਦੇ ਚਾਰ ਵਾਰ ਕੀਤੇ ਗਏ। ਨੌਕਰ ਅਮਰਜੀਤ ਸਿੰਘ ਦੇ ਹੱਥ 'ਚ ਨਕਦੀ ਅਤੇ ਗਹਿਣਿਆਂ ਨਾਲ ਭਰਿਆ ਬੈਗ ਸੀ, ਜਿਸ 'ਚ ਦੁਕਾਨ ਦੀਆਂ ਚਾਬੀਆਂ, ਤਿਜੌਰੀ ਦੀਆਂ ਚਾਬੀਆਂ ਅਤੇ ਹੋਰ ਦਸਤਾਵੇਜ਼ ਸਨ। ਨੌਕਰ ਨੇ ਜਦੋਂ ਲੁਟੇਰਿਆਂ 'ਚੋਂ ਇਕ ਨੂੰ ਕਾਬੂ ਕੀਤਾ, ਉਦੋਂ ਹੋਰਾਂ ਨੇ ਉਸ ਦੀ ਪਿੱਠ 'ਤੇ ਚਾਰ ਵਾਰ ਕੁਹਾੜੀ ਨਾਲ ਵਾਰ ਕੀਤੇ ਅਤੇ ਲੁਟੇਰੇ ਬੈਗ ਖੋਹਣ 'ਚ ਕਾਮਯਾਬ ਹੋ ਗਏ।
ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਦੋਹਾਂ ਜ਼ਖਮੀਆਂ ਨੂੰ ਖਰੜ ਦੇ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਖਰੜ ਰੈਫਰ ਕੀਤਾ। ਸਿਵਲ ਹਸਪਤਾਲ 'ਚ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਦੇ ਮਾਹੋਲੀ ਸਥਿਤ ਮੈਕਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਚਾਰ ਸਿੱਖ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਕਰਵਾਏਗੀ ਵਿਸ਼ੇਸ਼ ਟਰੇਨ
NEXT STORY