ਚੰਡੀਗੜ੍ਹ-ਭਾਰਤੀ ਰੇਲਵੇ ਐਂਡ ਕੈਟਰਿੰਗ ਕਾਰਪੋਰੇਸ਼ਨ ਵਲੋਂ ਚਾਰ ਸਿੱਖ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਕਰਾਉਣ ਸੰਬੰਧੀ ਸ਼ਰਧਾਲੂਆਂ ਲਈ ਵਿਸ਼ੇਸ਼ ਟਰੇਨ 29 ਦਸੰਬਰ ਤੋਂ ਚਲਾਈ ਜਾਵੇਗੀ। 8 ਵੱਡੇ ਸ਼ਹਿਰਾਂ ਤੋਂ ਯਾਤਰੀ ਇਸ ਵਿਸ਼ੇਸ਼ ਟਰੇਨ 'ਚ ਹੋ ਕੇ ਚਾਰ ਸਿੱਖ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰ ਸਕਣਗੇ।
ਇਨ੍ਹਾਂ ਗੁਰਦੁਆਰਿਆਂ 'ਚ ਬੰਦੀ ਛੋੜ ਗਵਾਲੀਅਰ, ਤਖਤ ਸਚਖੰਡ ਹਜ਼ੂਰ ਸਾਹਿਬ, ਨਾਦੇੜ, ਗੁਰਦੁਆਰਾ ਸ਼੍ਰੀ ਨਾਨਕ ਝੀਰਾ ਸਾਹਿਬ ਬਿਦਰ ਅਤੇ ਤਖਤ ਸ਼੍ਰੀ ਹਰਿਮੰਦਰ ਸਾਹਿਬ, ਪਟਨਾ ਸਾਹਿਬ ਸ਼ਾਮਲ ਹਨ। ਇਨਾਂ ਗੁਰਧਾਮਾਂ ਦੇ ਦਰਸ਼ਨ ਕਰਾਉਣ ਲਈ ਇਹ ਵਿਸ਼ੇਸ਼ ਟਰੇਨ 29 ਦਸੰਬਰ ਨੂੰ ਜੰਮੂ ਤਵੀ ਤੋਂ ਚੱਲੇਗੀ ਅਤੇ 10 ਦਿਨਾਂ ਬਾਅਦ 7 ਜਨਵਰੀ, 1015 ਨੂੰ ਵਾਪਸ ਜੰਮੂ ਤਵੀ ਪਹੁੰਚੇਗੀ।
ਇਸ ਟਰੇਨ 'ਚ ਸੰਗਤਾਂ ਦੇ ਚੰਗੇ ਸਫਰ ਲਈ ਵਧੀਆ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸੰਗਤਾਂ ਦੇ ਭੋਜਨ ਅਤੇ ਠਹਿਰਨ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਇਸ ਯਾਤਰਾ ਲਈ ਤਿੰਨ ਕੈਟਾਗਿਰੀਆਂ ਦਾ ਪ੍ਰਤੀ ਵਿਅਕਤੀ ਵੱਖ-ਵੱਖ ਕਿਰਾਇਆ ਤੈਅ ਕੀਤਾ ਗਿਆ ਹੈ।
ਪੈਰੀਂ ਪੈਂਦਾ ਸਾਬ੍ਹ ਜੀ, ਚਲਾਨ ਨਾ ਕੱਟਿਓ (ਵੀਡੀਓ)
NEXT STORY