ਫਰੀਦਕੋਟ- ਝੂਠੇ ਪਿਆਰ ਦੇ ਝਾਂਸੇ 'ਚ ਫਸਾ ਕੇ ਦੋ ਔਰਤਾਂ ਨੇ ਉਹ ਕਾਰਨਾਮਾ ਕਰ ਦਿਖਾਇਆ, ਜਿਸ ਨੂੰ ਫਰੀਦਕੋਟ ਰੇਲਵੇ ਪੁਲਸ ਸ਼ਾਇਦ ਹੀ ਕਦੇ ਕਰ ਸਕਦੀ। ਫਿਲਮੀ ਸਟਾਈਲ 'ਚ ਦੋਹਾਂ ਔਰਤਾਂ ਨੇ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ 'ਚ ਫਸਾ ਕੇ ਚੋਰ ਨੂੰ ਫਰੀਦਕੋਟ ਬੁਲਾਇਆ ਅਤੇ ਫਰੀਦਕੋਟ ਰੇਲਵੇ ਪੁਲਸ ਨੇ ਚੋਰ ਨੂੰ ਫੜ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਤੇ ਫੋਨ ਬਰਾਮਦ ਕੀਤਾ ਗਿਆ। ਦਰਅਸਲ ਕੁਝ ਦਿਨ ਪਹਿਲਾਂ ਪੰਜਾਬ ਮੇਲ 'ਚ ਸਫਰ ਕਰ ਰਹੀ ਫੌਜੀ ਦੀ ਪਤਨੀ ਦਾ ਪਰਸ ਇਕ ਮਨੋਜ ਨਾਂ ਦੇ ਚੋਰ ਨੇ ਚੋਰੀ ਕਰ ਲਿਆ ਸੀ ਜਿਸ ਤੋਂ ਬਾਅਦ ਔਰਤਾਂ ਨੇ ਇਹ ਕਦਮ ਚੁੱਕਿਆ ਅਤੇ ਪੁਲਸ ਨੇ ਫੌਜੀ ਦੀ ਨਿਸ਼ਾਨਦੇਹੀ 'ਤੇ ਚੋਰ ਨੂੰ ਫਰੀਦਕੋਟ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ।
ਪੁੱਛ-ਗਿੱਛ ਤੋਂ ਬਾਅਦ ਪੁਲਸ ਨੇ ਮਨੋਜ ਦੇ ਘੇਰੇ ਤੋਂ ਚੋਰੀ ਦਾ ਬਕਾਇਆ ਸਮਾਨ ਬਰਾਮਦ ਕਰ ਲਿਆ ਹੈ। ਫਿਲਹਾਲ ਆਪਣੀ ਕਥਿਤ ਪ੍ਰੇਮਿਕਾ ਨੂੰ ਆਪਣੇ ਨਾਲ ਲਿਜਾਣ ਦੇ ਮਕਸਦ ਨਾਲ ਤਿਆਰ ਹੋ ਕੇ ਆਏ ਮਨੋਜ ਨੂੰ ਇਹ ਅੰਦੇਸ਼ਾ ਨਹੀਂ ਸੀ ਕਿ ਅੱਗੇ ਪੁਲਸ ਉਸ ਦਾ ਇੰਨਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੋਵੇਗੀ।
ਐੱਸ. ਜੀ. ਪੀ. ਸੀ. ਨੇ ਰੇਲ ਮੁਸਾਫਰਾਂ ਲਈ ਸ਼ੁਰੂ ਕੀਤੀਆਂ 4 ਨਵੀਂਆਂ ਬੱਸਾਂ (ਵੀਡੀਓ)
NEXT STORY