ਕਪੂਰਥਲਾ- ਸੜਕ ਹਾਦਸਿਆਂ 'ਚ ਹੋ ਰਹੇ ਵਾਧੇ 'ਚ ਜਿਥੇ ਇਕ ਪਾਸੇ ਤੇਜ਼ ਰਫਤਾਰ ਵਾਹਨ ਇਸ ਦਾ ਕਾਰਨ ਬਣ ਰਹੇ ਹਨ, ਉਥੇ ਆਵਾਰਾ ਪਸ਼ੂ ਵੀ ਇਨ੍ਹਾਂ ਹਾਦਸਿਆਂ ਨੂੰ ਵਾਧਾ ਦਿੰਦੇ ਹਨ। ਸੜਕੀ ਹਾਦਸਿਆਂ 'ਚ ਆਵਾਰਾ ਪਸ਼ੂਆਂ ਦੀ ਵੱਧ ਰਹੀ ਸ਼ਮੂਲੀਅਤ ਦੀ ਜੇਕਰ ਅੰਕੜਿਆਂ 'ਚ ਗੱਲ ਕੀਤੀ ਜਾਵੇ ਤਾਂ ਰੋਜ਼ਾਨਾ ਹੋਣ ਵਾਲੇ ਹਾਦਸਿਆਂ ਦਾ 10 ਫੀਸਦੀ ਹਿੱਸਾ ਇਸ ਤਰ੍ਹਾਂ ਦੇ ਹਾਦਸਿਆਂ ਦਾ ਹੁੰਦਾ ਹੈ। ਕਪੂਰਥਲਾ 'ਚ ਅਜਿਹੀਆਂ ਬਹੁਤ ਸਾਰੀਆਂ ਜ਼ਿੰਦਗੀਆਂ ਹਨ, ਜਿਹੜੀ ਆਵਾਰਾ ਪਸ਼ੂਆਂ ਦੀ ਭੇਟ ਚੜ੍ਹ ਗਈਆਂ ਹਨ।
ਉਧਰ ਜਦੋਂ ਇਸ ਸਬੰਧੀ ਪਸ਼ੂ ਪਾਲਣ ਮੰਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਉਣ ਵਾਲੇ ਸਮੇਂ 'ਚ ਯੋਜਨਾ ਬਣਾ ਕੇ ਇਨ੍ਹਾਂ ਆਵਾਰਾ ਪਸ਼ੂਆਂ ਦੇ ਇਕ ਸਪੈਸ਼ਲ ਬੋਰਡ ਦੇ ਗਠਨ ਦੀ ਗੱਲ ਕੀਤੀ। ਵਿਵਸਥਾ ਦੀ ਪਰਵਾਹ ਨਾ ਕਰਨਾ ਵੀ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ, ਜਿਸ ਨਾਲ ਅਜਿਹੇ ਹਾਦਸੇ ਵਾਪਰਦੇ ਹਨ। ਲੋੜ ਹੈ ਨਗਰ ਨਿਗਮ ਨੂੰ ਛੇਤੀ ਤੋਂ ਛੇਤੀ ਅਜਿਹੇ ਮਾਮਲਿਆਂ ਨੂੰ ਹੱਲ ਕਰਨ ਦੀ ਤਾਂ ਕਿ ਹਜ਼ਾਰਾਂ ਜ਼ਿੰਦਗੀਆਂ ਲਈ ਕਾਲ ਬਣੇ ਇਸ ਮੁੱਦੇ ਨੂੰ ਖਤਮ ਕੀਤਾ ਜਾ ਸਕੇ।
ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਇੱਕ ਦੀ ਮੌਤ
NEXT STORY